ਬਲਾਚੌਰ, 5 ਅਗਸਤ : ਇੱਥੋਂ 5 ਕਿਲੋਮੀਟਰ ਪਿੰਡ ਠਠਿਆਲਾ ਢਾਹਾ ਨੇੜੇ ਮਜਾਰੀ -ਬੇ-ਚਰਾਗ ਦੇ ਰਕਬੇ ਵਿੱਚ ਲੱਗੇ ਐਚ ਪੀ ਕੰਪਨੀ ਦੇ ਪੈਟਰੋਲ ਪੰਪ ਤੋਂ ਚੋਰਾਂ ਨੇ ਪਾਣੀ ਦੇ ਨਿਕਾਸ ਲਈ ਬਣੇ ਖਾਲਿਆਂ ਉੱਤੇ ਪਾਏ ਲੋਹੇ ਦੇ ਜੰਗਲੇ ਚੋਰੀ ਕਰ ਲਏ।ਪੰਜ ਦੇ ਕਰੀਬ ਚੋਰ ਅੱਧੀ ਰਾਤ ਤਕਰੀਬਨ 2 ਕੁ ਵਜੇ ਬੇਖੌਫ ਤਰੀਕੇ ਨਾਲ ਨੰਗੇ ਮੂੰਹ ਦੋ ਦਰਜਨ ਦੇ ਕਰੀਬ ਜੰਗਲੇ ਆਈਸ਼ਰ ਕੰਪਨੀ ਦੇ ਕੈਂਟਰ ਵਿੱਚ ਲੱਦ ਕੇ ਫਰਾਰ ਹੋ ਗਏ। ਇੱਕ ਸਿੱਖ ਬਜ਼ੁਰਗ ਚੋਰ ਤਾਂ ਸਿਰੋਂ ਵੀ ਨੰਗਾ ਹੀ ਸੀ।ਪੰਪ ਦੇ ਡੀਲਰ ਬਰਜਿੰਦਰ ਸਿੰਘ ਨੇ ਦੱਸਿਆ....
ਦੋਆਬਾ
ਕਿਹਾ, ਲੋਕਾਂ ਤੱਕ ਪੀਣ ਵਾਲਾ ਸਾਫ਼ ਪਾਣੀ ਉਪਲਬੱਧ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਲੋਕਾਂ ਨੂੰ ਪਾਣੀ ਦੀ ਸਹੀ ਵਰਤੋਂ ਕਰਨ ਲਈ ਕੀਤਾ ਪ੍ਰੇਰਿਤ ਹੁਸ਼ਿਆਰਪੁਰ, 5 ਅਗਸਤ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਘਰ ਸਾਫ਼-ਸੁਥਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਹ ਵਾਰਡ ਨੰਬਰ 4 ਵਿਚ 38 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਟਿਊਬਵੈਲ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਨਿਵਾਸੀਆਂ ਨੂੰ....
ਕੈਬਨਿਟ ਮੰਤਰੀ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਮੌਜੂਦਗੀ ’ਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਪਿੰਡ ਛਾਉਣੀ ਕਲਾਂ, ਬਸੀ ਗੁਲਾਮ ਹੁਸੈਨ ਤੇ ਬਜਵਾੜਾ ’ਚ ਗਿੱਲੇ-ਸੁੱਕੇ ਕੂੜੇ ਦੇ ਪ੍ਰਬੰਧਨ, ਛੱਪੜ ਦੇ ਨਿਰਮਾਣ ਕਾਰਜ ਅਤੇ ਸੀਵਰੇਜ਼ ਸਕੀਮ ਦਾ ਲਿਆ ਜਾਇਜ਼ਾ ਹੁਸ਼ਿਆਰਪੁਰ, 5 ਅਗਸਤ : ਜਲ ਸਪਲਾਈ ਤੇ ਸੈਨੀਟੇਸ਼ਨ, ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿਚ ਥਾਪਰ ਮਾਡਲ ’ਤੇ ਆਧਾਰਤ ਬਣ ਰਹੇ ਛੱਪੜਾਂ ਦੇ ਨਵੀਨੀਕਰਨ ਦੇ....
ਕੈਬਨਿਟ ਮੰਤਰੀ ਨੇ ਜਨਤਾ ਦਰਬਾਰ ’ਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਹੁਸ਼ਿਆਰਪੁਰ, 5 ਅਗਸਤ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਆਪਣੇ ਦਫ਼ਤਰ ਵਿਖੇ ਲੋਕਾਂ ਦੀਆਂ ਸ਼ਿਕਾੲਤਾਂ ਸੁਣਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਬਿਨਾ ਦੇਰੀ ਨਿਪਟਾਰਾ ਯਕੀਨੀ ਬਣਾਇਆ ਜਾਵੇ। ਕੈਬਨਿਟ ਮੰਤਰੀ ਨੇ ਅੱਜ 300 ਤੋਂ ਵੱਧ ਮਾਮਲਿਆਂ ਦੀ ਸੁਣਵਾਈ ਕੀਤੀ ਅਤੇ ਮੌਕੇ ’ਤੇ ਸਬੰਧਤ ਅਧਿਕਾਰੀਆਂ ਨੂੰ ਫੋਨ ਰਾਹੀਂ ਨਿਰਦੇਸ਼ ਦਿੱਤੇ। ਉਨ੍ਹਾਂ....
ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਕੀਤੀ ਅਪੀਲ ਗਊਸ਼ਾਲਾ ’ਚ ਗਊ ਸੇਵਾ ਤੇ ਗਊ ਪੂਜਨ ਵੀ ਕੀਤਾ ਹੁਸ਼ਿਆਰਪੁਰ, 5 ਅਗਸਤ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸ਼੍ਰੀ ਹਿੰਦੂ ਗਊ ਰਕਸ਼ਣੀ ਗਊਸ਼ਾਲਾ ਵਿਚ ਵਣ ਮਹਾਉਤਸਵ ਦੌਰਾਨ ਵਣ ਵਿਭਾਗ ਦੇ ਸਹਿਯੋਗ ਨਾਲ ਪੌਦੇ ਲਗਾਏ। ਇਸ ਦੌਰਾਨ ਉਨ੍ਹਾਂ ਨੇ ਗਊਸ਼ਾਲਾ ਵਿਚ ਗਊ ਸੇਵਾ ਕਰਦੇ ਹੋਏ ਗਊ ਪੂਜਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਹਰਮੀਤ ਸਿੰਘ ਔਲਖ....
ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਵੱਲ ਦਿੱਤਾ ਜਾ ਰਿਹਾ ਉਚੇਚਾ ਧਿਆਨ- ਬਲਕਾਰ ਸਿੰਘ ਜਲੰਧਰ, 05 ਅਗਸਤ : ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 76 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਪ੍ਰੋਜੈਕਟਾਂ ਵਿੱਚ ਪਿੰਡ ਕਲਿਆਣਪੁਰ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਨਵਾਂ ਹੈਲਥ ਅਤੇ ਵੈਲਨੈਸ ਸੈਂਟਰ, ਪਿੰਡ ਗੋਬਿੰਦਪੁਰ ਵਿੱਚ 20 ਲੱਖ ਰੁਪਏ....
ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ ਡੀਜੀਪੀ ਪੰਜਾਬ ਵੱਲੋਂ ਸੈਮੀਨਾਰ ਹਾਲ ਅਤੇ ਦੋ ਹਾਈ-ਟੈਕ ਨਾਕਿਆਂ ਦਾ ਉਦਘਾਟਨ, ਹੁਸ਼ਿਆਰਪੁਰ ਵਿੱਚ ਆਫੀਸਰਜ਼ ਮੈੱਸ ਦਾ ਰੱਖਿਆ ਨੀਂਹ ਪੱਥਰ ਸੀਪੀਜ਼/ਐਸਐਸਪੀਜ਼ ਨੂੰ ਨਾਕਿਆਂ ਨੂੰ ਮਜ਼ਬੂਤ ਕਰਨ, ਸਮਾਜ-ਵਿਰੋਧੀ ਤੱਤਾਂ ਵਿਰੁੱਧ ਚੌਕਸੀ ਵਧਾਉਣ ਦੇ ਨਿਰਦੇਸ਼ ਹੁਸ਼ਿਆਰਪੁਰ, 4 ਅਗਸਤ ; ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਪੁਲਿਸ ਨੂੰ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ....
ਫਗਵਾੜਾ, 02 ਅਗਸਤ : ਫਗਵਾੜਾ ਦੇ ਪਿੰਡ ਸੰਗਤਪੁਰਾ ‘ਚ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇੱਕ ਪਰਿਵਾਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਇਸ ਬਾਰ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਪਤਾ ਤਾਂ ਉਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਹਰਦੀਪ ਸਿੰਘ (41) ਦੀ ਹਾਲਤ ਕੁੱਝ ਨਾਜ਼ੁਕ ਹੈ, ਜਦੋਂ ਕਿ ਕੁਲਦੀਪ ਕੌਰ (77), ਰੁਚੀ ਜਸਵਾਲ ਪਤਨੀ ਹਰਦੀਪ ਸਿੰਘ (38), ਰੁਬਾਨੀ (12) ਪੁੱਤਰੀ ਹਰਦੀਪ ਸਿੰਘ, ਨਵ....
ਲੋਕ ਨਿਰਮਾਣ ਮੰਤਰੀ ਨੇ ਡਿਪਟੀ ਸਪੀਕਰ ਰੌੜੀ ਦੀ ਮੌਜੂਦਗੀ ’ਚ ਦੋਵੇਂ ਸੜਕਾਂ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ ਮਾਹਿਲਪੁਰ, 1 ਅਗਸਤ : ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਜੈ ਕ੍ਰਿਸ਼ਨ ਸਿੰਘ ਰੌੜੀ ਦੀ ਮੌਜੂਦਗੀ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਾਹਿਲਪੁਰ ਵਿਖੇ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਮਹੱਤਵਪੂਰਨ ਸੜਕਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਨ੍ਹਾਂ ਵਿਚ 13.05 ਕਰੋੜ ਰੁਪਏ....
ਹੁਸ਼ਿਆਰਪੁਰ, 1 ਅਗਸਤ : ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਹੁਸ਼ਿਆਰਪੁਰ ‘ਚ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ। ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਇਮਾਰਤ ਦੇ ਨਿਰਮਾਣ ਲਈ ਟੈਂਡਰ ਪ੍ਰਕਿਿਰਆ ਤੇਜ਼ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਨਾਂ ਸ਼ਹੀਦ ਊਧਮ ਸਿੰਘ....
ਦਸੂਹਾ, 31 ਜੁਲਾਈ : ਹੁਸ਼ਿਆਰਪੁਰ ਦੇ ਦਸੂਹਾ ਦੇ ਕੰਢੀ ਖੇਤਰ ਦੇ ਪਿੰਡ ਰਾਮਪੁਰ ਹਲੇੜ ‘ਚ ਅਣਪਛਾਤੇ ਲੁਟੇਰਿਆਂ ਨੇ ਇਕ ਨਿੱਜੀ ਕੰਪਨੀ ਦੇ ਕਰਮਚਾਰੀ ਤੋਂ ਬੰਦੂਕ ਦੀ ਨੋਕ ‘ਤੇ 38.40 ਲੱਖ ਰੁਪਏ ਲੁੱਟ ਲਏ। ਮੁਲਾਜ਼ਮ ਨੇ ਹੁਸ਼ਿਆਰਪੁਰ ‘ਚ ਪਾਰਸਲ ਦੇ ਕੇ 18.40 ਲੱਖ ਦੀ ਨਕਦੀ ਲਈ ਸੀ। ਇਸ ਤੋਂ ਬਾਅਦ ਉਸ ਨੂੰ ਤਲਵਾੜਾ ਵਿਖੇ ਦੂਜੀ ਡਲਿਵਰੀ ਦੇਣੀ ਸੀ। ਇਸ ਦੌਰਾਨ ਤਲਵਾੜਾ ਵੱਲ ਜਾਣ ਵੇਲੇ ਦੋ ਸਕੂਟੀ ਸਵਾਰ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰ ਕੇ ਨਕਦੀ ਖੋਹ ਲਈ। ਮੁਲਾਜ਼ਮ ਭਰਤ ਸੈਨੀ ਖੇਲੜਾ ਥਾਣਾ ਪਲਾਨੀ....
ਜਲੰਧਰ, 31 ਜੁਲਾਈ : ਸਥਾਨਕ ਸ਼ਹਿਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਾਈਵੇ ਤੇ ਇੱਕ ਇਨੋਵਾ ਕਾਰ ਨੇ ਅੱਗੇ ਜਾ ਰਹੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਤੇ ਬੈਠੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਟਰੈਕਟਰ ਚਾਲਕ ਦੂਜੇ ਪਾਸੇ ਡਿੱਗਣ ਕਾਰਨ ਗੰਭੀਰ ਜਖ਼ਮੀ ਹੋ ਗਿਆ। ਮੌਕੇ ਦੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਇਨੋਵਾ ਦਾ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਖ਼ਮੀ ਟਰੈਕਟਰ ਚਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਾਈਵੇ ਤੇ ਜਾ ਰਹੇ ਸਨ ਕਿ ਪਿੱਛੇ....
ਜੀ.ਜੀ.ਆਈ. ਓ ਤੇ ਕੇ. ਸੀ ਗਰੁੱਪ ਨੇ 14ਵੇਂ ਅੰਤਰਰਾਸ਼ਟਰੀ ਮੇਰਾ ਰੁੱਖ ਦਿਹਾੜੇ ‘ਤੇ ਕੀਤੀ ਤ੍ਰਿਵੇਣੀ ਦੀ ਪੂਜਾ ਨਵਾਂਸ਼ਹਿਰ, 31 ਜੁਲਾਈ : ਪਿੱਪਲ, ਬੋਹੜ ਅਤੇ ਨਿੰਮ ਸਾਡਾ ਵਾਤਾਵਰਣ ਹੀ ਸ਼ੁੱਧ ਨਹੀਂ ਰੱਖਦੇ, ਸਗੋ ਸਾਡੇ ਲਈ ਧਾਰਮਿਕ ਪੱਖੋਂ ਵੀ ਇਹ ਬਹੁਤ ਮਹੱਤਵਪੂਰਣ ਹਨ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕੇ.ਸੀ ਗਰੁੱਪ ਆਫ਼ ਇੰਸਟੀਚਿਉਸ਼ਨ ਵਿਖੇ ਸਥਾਪਿਤ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਇੰਟਰਨੈਸ਼ਨਲ ਸੈਕ੍ਰੇਡ ਲੈਂਡ ਮਾਰਕ ਤ੍ਰਿਵੇਣੀ ਦੇ ਆਲੇ-ਦੁਆਲੇ ਸਲਾਨਾ 14ਵਾਂ ਅੰਤਰਰਾਸ਼ਟਰੀ....
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੱਖਿਆ ਵਿਧਾਇਗੀ ਸਮਾਗਮ ਨਵਾਂਸ਼ਹਿਰ, 31 ਜੁਲਾਈ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵਧੀਕ ਡਿਪਟੀ ਕਮਿਸ਼ਨਰ (ਡੀ) ਦਵਿੰਦਰ ਕੁਮਾਰ ਦੀ ਰਿਟਾਇਰਮੈਂਟ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੰਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੀ ਮੌਜੂਦ ਸਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਗਏ ਵਿਧਾਇਗੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਵਿੰਦਰ ਕੁਮਾਰ ਨੇ ਆਪਣੀ ਸਰਕਾਰੀ....
ਸਾਜਿਸ਼ ਸੀ ਰਾਮਪੁਰ ਹਲੇੜ ’ਚ ਹੋਈ 295 ਗ੍ਰਾਮ ਸੋਨੇ ਤੇ ਲੱਖਾਂ ਦੀ ਨਕਦੀ ਦੀ ਲੁੱਟ ਜਿਊਲਰ ਨੇ ਹੀ ਆਪਣੇ ਵਰਕਰ ਨਾਲ ਮਿਲ ਕੇ ਰਚੀ ਸੀ ਲੁੱਟ ਦੀ ਸਾਜਿਸ਼ ਸੋਨੇ ਤੇ ਨਕਦੀ ਸਮੇਤ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਹੁਸ਼ਿਆਰਪੁਰ, 31 ਜੁਲਾਈ : ਜ਼ਿਲ੍ਹਾ ਪੁਲਿਸ ਵਲੋਂ ਬੀਤੇ ਦਿਨ ਰਾਮਪੁਰ ਹਲੇੜ (ਦਸੂਹਾ) ਦੇ ਨਜ਼ਦੀਕ ਸੋਨਾ ਸਪਲਾਈ ਕਰਨ ਵਾਲੇ ਇਕ ਕਰਮਚਾਰੀ ਤੋਂ 295 ਗ੍ਰਾਮ ਸੋਨੇ ਅਤੇ ਲੱਖਾਂ ਦੀ ਨਕਦੀ ਦੀ ਹੋਈ ਲੁੱਟ ਦਾ ਮਹਿਜ਼ 12 ਘੰਟਿਆਂ ਅੰਦਰ ਪਰਦਾਫਾਸ਼ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ....