ਨਵਾਂਸ਼ਹਿਰ, 21 ਜੁਲਾਈ 2024 : ਜਲ ਸਰੋਤ ਵਿਭਾਗ ਪੰਜਾਬ ਅਧੀਨ ਆਉਂਦੀਆਂ ਨਹਿਰਾਂ, ਦਰਿਆਵਾਂ, ਰੈਸਟ ਹਾਊਸਾ ਅਤੇ ਹੋਰ ਪ੍ਰੋਪਰਟੀਆਂ ਤੇ ਸ਼ੂਟਿੰਗ/ ਫੋਟੋ ਸੂਟ ਕਰਨ ਲਈ ਬਹੁਤ ਹੀ ਮਨੋਰੰਜਕ ਸਾਈਟਾਂ/ ਲੋਕੇਸ਼ਨਾ ਮੌਜੂਦ ਹਨ। ਇਹਨਾਂ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟਿੰਗ/ ਫੋਟੋਸ਼ੂਟ ਕਰਨ ਲਈ ਵੱਖ-ਵੱਖ ਪ੍ਰੋਡਕਸ਼ਨ ਹਾਊਸਾਂ/ ਵਿਅਕਤੀਆਂ ਵੱਲੋਂ ਰੁਚੀ ਦਿਖਾਈ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਿੰਦਿਆਂ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਆਪਣੀਆਂ ਪ੍ਰੋਪਰਟੀਆਂ ਤੇ ਸ਼ੂਟਿੰਗ / ਫੋਟੋ ਸ਼ੂਟ ਦੀ ਪ੍ਰਵਾਨਗੀ ਦੇਣ ਸਬੰਧੀ ਨਿਰਧਾਰਿਤ ਫੀਸ ਲਈ ਪਾਲਿਸੀ ਜਾਰੀ ਕੀਤੀ ਗਈ ਤਾਂ ਜੋ ਸਰਕਾਰ ਦੇ ਖਜ਼ਾਨੇ ਵਿੱਚ ਵੱਧ ਤੋਂ ਵੱਧ ਮਾਲੀਆ ਮੁਹਈਆ ਹੋ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਲਿਸੀ ਅਨੁਸਾਰ ਜਲ ਸਰੋਤ ਵਿਭਾਗ ਦੀਆਂ ਪ੍ਰੋਪਰਟੀਆਂ ਜਿਵੇਂ ਕਿ ਨਹਿਰਾਂ, ਦਰਿਆਵਾਂ, ਰੈਸਟ ਹਾਊਸਾ, ਡੈਮਾਂ ਆਦਿ ਸ਼ੂਟਿੰਗਾ ਦੀ ਪਰਵਾਨਗੀ ਜਲ ਸਰੋਤ ਵਿਭਾਗ ਵੱਲੋਂ ਹੀ ਜਾਰੀ ਕੀਤੀ ਜਾਵੇਗੀ ਅਤੇ ਸ਼ੂਟਿੰਗ ਦੀ ਚਾਰਜਿਸ ਆਦਿ ਵੀ ਜਲ ਸਰੋਤ ਵਿਭਾਗ ਦੇ ਸੰਬੰਧਿਤ ਦਫਤਰਾਂ ਵਿੱਚ ਹੀ ਜਮਾ ਕਰਵਾਏ ਜਾਣਗੇ। ਡਿਪਟੀ ਕਮਿਸ਼ਨ ਨੇ ਦੱਸਿਆ ਕਿ ਇਜਾਜ਼ਤ ਮੰਗਣ ਵਾਲੀ ਏਜੰਸੀ/ਵਿਅਕਤੀਗਤ ਕਾਰਜਕਾਰੀ ਇੰਜੀਨੀਅਰ/ਹੈੱਡਕੁਆਰਟਰ ਕਮ ਅਸਟੇਟ ਅਫ਼ਸਰ ਨੂੰ ਸਿੱਧੇ ਤੌਰ 'ਤੇ ਅਰਜ਼ੀ ਦੇਵੇਗਾ ਅਤੇ ਇਜਾਜਤ ਦੇ ਉਦੇਸ਼ ਤੇ ਮਿਤੀਆਂ ਨੂੰ ਸਪਸ਼ਟ ਤੌਰ 'ਤੇ ਦਸੇਗਾ ਕਿ ਜਿਸ ਲਈ ਇਜਾਜ਼ਤ ਦੀ ਲੋੜ ਹੈ। ਸਬੰਧਤ ਏਜੰਸੀ/ ਵਿਅਕਤੀਗਤ ਵਲੋਂ ਇੱਕ ਘੋਸ਼ਣਾ ਪੱਤਰ ਤੋਂ ਇਲਾਵਾ ਪਛਾਣ ਸਬੂਤ ਦਾ ਵੀ ਅਰਜ਼ੀ ਦੇ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਵਾਨਗੀ ਲਈ ਅਰਜ਼ੀ ਈ ਮੇਲ xeneowrdchd@gmail.com/ce.wrdhq.chd@punjab.gov.in 'ਤੇ ਭੇਜੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੂਵੀਜ਼ ਦੀ ਸ਼ੂਟਿੰਗ, pre-weeding ਦੀ ਸ਼ੂਟਿੰਗ, ਗਾਣੇ ਦੀ ਸ਼ੂਟਿੰਗ ਤੇ ਫੋਟੋ ਸ਼ੂਟ ਲਈ ਨਿਰਧਾਰਿਤ ਫੀਸ ਸਮੇਤ ਸਕਿਉਰਿਟੀ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਸ਼ੂਟਿੰਗ/ ਫੋਟੋ ਸ਼ੂਟ ਖ਼ਤਮ ਹੋਣ ਤੇ ਸਕਿਉਰਿਟੀ ਫੀਸ ਰਿਫੰਡ ਹੋ ਜਾਵੇਗੀ।