ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ : ਡੀਐੱਸਪੀ
ਗੋਇੰਦਵਾਲ, 18 ਅਗਸਤ : ਕਪੂਰਥਲਾ ਦੇ ਗੋਇੰਦਵਾਲ ਨੇੜੇ ਬਿਆਸ ਦਰਿਆ ਤੇ ਬਣੇ ਪੁਲ ਤੋਂ ਵੱਡੇ ਕਾਰੋਬਾਰੀ ਦੋ ਸਕੇ ਭਰਾਵਾਂ ਨੇ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਦੇ ਥਾਣੇ ਦੇ ਕਥਿਤ ਤੌਰ ਤੇ ਜ਼ਲੀਲ ਕਰਨ ਦੀ ਨਮੋਸ਼ੀ ਨਾ ਝੱਲਦੇ ਹੋਏ ਪਾਣੀ ਵਿਚ ਛਾਲ਼ ਮਾਰਕੇ ਡੁੱਬ ਜਾਣ ਦੀ ਖਬਰ ਹੈ। ਫਿਲਹਾਲ ਦੋਹਾਂ ਭਰਾਵਾਂ ਦੀ ਭਾਲ ਨਹੀਂ ਹੋ ਸਕੀ ਹੈ, ਪੁਲਿਸ ਅਤੇ ਪਰਿਵਾਰ ਵੱਲੋਂ ਦੋਹਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ਿਕਾਇਤ ਦੇਣ ਸ਼ਿਕਾਇਤਕਰਤਾ ਮਾਨਵਦੀਪ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਮਹੁੱਲਾ ਅਗਵਾੜ ਕੰਬੋਆ ਧਰਮਕੋਟ ਜ਼ਿਲ੍ਹਾ ਮੋਗਾ ਹਾਲ ਵਾਸੀ ਜਲੰਧਰ ਨੇ ਦੱਸਿਆ ਕਿ ਮੇਰੇ ਦੋਸਤ ਦੀ ਭੈਣ ਦਾ ਆਪਣੇ ਪਤੀ ਗੁਰਮੀਤ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਝਗੜਾ ਸੀ ਜਿਸ ਸੰਬੰਧੀ ਖਿਲਾਫ ਥਾਣਾ ਡਵੀਜ਼ਨ 1 ਜਲੰਧਰ ਪੰਚਾਇਤ ਕਰਨ ਗਏ ਸਨ। ਉਸ ਵਕਤ ਮੇਰੇ ਨਾਲ ਮਾਨਵਜੀਤ ਸਿੰਘ ਢਿੱਲੋਂ ਪੁੱਤਰ ਜਤਿੰਦਰ ਸਿੰਘ ਢਿੱਲੋਂ ਹੋਰ ਮੋਹਤਬਰ ਸਾਡੇ ਨਾਲ ਸਨ। ਥਾਣੇ ਵਿੱਚ ਜਾ ਕੇ ਮਾਨਵਜੀਤ ਸਿੰਘ ਢਿੱਲੋਂ ਦੀ ਐੱਸਐੱਚਓ ਨਵਦੀਪ ਸਿੰਘ ਨਾਲ ਫੋਨ ਤੇ ਗੱਲ ਹੋਈ ਤਾਂ ਉਸ ਨੇ ਮਾੜੇ ਵਤੀਰੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ 16 ਅਗਸਤ ਨੂੰ ਦੁਬਾਰਾ ਆਉਣਾ ਅਸੀਂ 16 ਤਰੀਕ ਨੂੰ ਤਕਰੀਬਨ ਰਾਤ 8 ਵਜੇ ਭਗਵੰਤ ਸਿੰਘ ਪੁੱਤਰ ਸਿੰਗਾਰਾਂ ਸਿੰਘ ਵਾਸੀ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਦਾ ਫ਼ੋਨ ਆਇਆ ਅਤੇ ਉਹਨੇ ਮੈਨੂੰ ਕਿ ਅੱਜ ਮੈਂ ਭਗਵੰਤ ਸਿੰਘ, ਮਾਨਵਜੀਤ ਸਿੰਘ ਢਿੱਲੋਂ, ਮੇਰੇ ਦੋਸਤ ਦੀ ਮਾਤਾ ਦਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਈਸ਼ਰ ਨਗਰ ਲੁਧਿਆਣਾ ਅਤੇ ਹੋਰ ਮੋਹਤਬਰ ਤੇ ਰਿਸ਼ਤੇਦਾਰ ਥਾਣੇ ਗਏ। ਉੱਥੇ ਦੋ ਧਿਰਾਂ ਦੀ ਕਾਫੀ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ। ਜਿਸ ਦੌਰਾਨ ਲੜਕੇ ਧਿਰ ਨੇ ਸਾਡੀ ਬੇਟੀ ਪਰਮਿੰਦਰ ਕੌਰ ਅਤੇ ਮਾਨਵਜੀਤ ਸਿੰਘ ਢਿੱਲੋਂ ਨੂੰ ਬਹੁਤ ਗਾਲੀ ਗਲੋਚ ਕੀਤਾ, ਪਰ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਸਾਨੂੰ ਥਾਣੇ ਤੋਂ ਬਾਹਰ ਕਰ ਦਿੱਤਾ। ਕੁੱਝ ਦੇਰ ਬਾਅਦ ਇੱਕ ਵਿਅਕਤੀ ਆਇਆ ਤੇ ਮਾਨਵਜੀਤ ਸਿੰਘ ਢਿੱਲੋਂ ਨੂੰ ਐੱਸਐਂਚਓ ਕੋਲ ਲੈ ਗਿਆ। ਕੁੱਝ ਮਿੰਟਾਂ ਬਾਅਦ ਥਾਣੇ ਅੰਦਰ ਤੋਂ ਚੀਕਾਂ ਦੀ ਅਵਾਜ਼ ਆਈ ਜਦੋਂ ਅਸੀਂ ਦੇਖਿਆ ਤਾਂ ਉਸ ਨੂੰ ਹਵਾਲਾਤ ਵੱਲ ਲੈ ਗਏ ਅਤੇ ਸਾਡੀਆਂ ਅੱਖਾਂ ਸਾਹਮਣੇ ਮਾਨਵਜੀਤ ਸਿੰਘ ਦੀ ਪੱਗ ਥੱਪੜ ਮਾਰ ਕੇ ਉਤਾਰ ਦਿੱਤੀ ਅਤੇ ਪੁਲਿਸ ਮੁਲਾਜਮਾਂ ਨੇ ਗੁੱਝੀਆਂ ਸੱਟਾਂ ਮਾਰੀਆਂ। ਉਸ ਵਕਤ ਜਸ਼ਨਬੀਰ ਸਿੰਘ ਪੁੱਤਰ ਜਤਿੰਦਰ ਪਾਲ ਢਿੱਲੋਂ ਜੋ ਕਿ ਮਾਨਵਜੀਤ ਸਿੰਘ ਦਾ ਛੋਟਾ ਭਰਾ ਹੈ ਉਸ ਨੂੰ ਨਜਾਇਜ਼ ਤਸ਼ੱਦਦ ਦਾ ਪਤਾ ਲੱਗਾ ਤਾਂ ਉਹ ਗੱਲ ਦਿਲ ਤੇ ਲਾ ਗਿਆ। ਰਾਤ ਕਰੀਬ 8 ਵਜੇ ਮਾਨਵਜੀਤ ਸਿੰਘ ਢਿੱਲੋਂ ਖ਼ਿਲਾਫ਼ ਡੀ ਡੀ ਆਰ ਨੰਬਰ 28 ਅਧੀਨ ਧਾਰਾ 107/51 ਸੀ ਆਰ ਪੀ ਸੀ ਦਰਜ਼ ਕਰ ਦਿੱਤੀ ਅਤੇ ਮਾਨਵਜੀਤ ਸਿੰਘ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ, ਪਰ ਉਹਨਾਂ ਦੱਸਿਆ ਕਿ ਜਸ਼ਨ ਬੀਰ ਸਿੰਘ ਘਰ ਚਲਾ ਗਿਆ। ਅੱਗਲੇ ਦਿਨ ਮਾਨਵਜੀਤ ਸਿੰਘ ਢਿੱਲੋਂ ਦੀ ਸ਼ਾਮ ਨੂੰ ਜ਼ਮਾਨਤ ਹੋ ਗਈ ਪਰ ਉਸ ਦਿਨ ਸਵੇਰ ਤੋਂ ਹੀ ਜਸ਼ਨਦੀਪ ਸਿੰਘ ਘਰ ਤੋਂ ਬਿਨਾਂ ਦੱਸੇ ਚਲਾ ਗਿਆ। ਸ਼ਾਮ ਨੂੰ ਮਾਨਵਜੀਤ ਸਿੰਘ ਨੇ ਆਪਣੇ ਨੰਬਰ ਤੋਂ ਜਸ਼ਨਬੀਰ ਸਿੰਘ ਨੂੰ ਫੋਨ ਲਾਇਆ ਅਤੇ ਉਸ ਨੇ ਚੱਕ ਲਿਆ ਅਤੇ ਉਸ ਨੇ ਪੁਲਿਸ ਵੱਲੋਂ ਆਪਣੇ ਭਰਾ ਤੇ ਨਜਾਇਜ਼ ਤਸ਼ੱਦਦ ਬਾਰੇ ਗੱਲ ਕੀਤੀ ਅਤੇ ਕਿਹਾ ਸਾਡੇ ਪੱਲੇ ਕੁਝ ਨਹੀਂ ਰਿਹਾ। ਮੇਰਾ ਜੀਅ ਕਰਦਾ ਮੈਂ ਦਰਿਆ ਵਿਚ ਛਾਲ ਮਾਰਕੇ ਮਰ ਜਾਵਾਂ। ਅਸੀਂ ਉਸ ਨਾਲ ਗੱਲਾਂ ਕਰਦੇ ਕਰਦੇ ਉਸ ਦੀ ਦੱਸੀ ਹੋਈ ਥਾ ਤੇ ਉਸ ਕੋਲ ਪਹੁੰਚ ਗਏ ਅਤੇ ਉਸ ਨੂੰ ਗੱਲ ਨਾਲ ਕੇ ਸਮਝਾਉਣ ਦਾ ਯਤਨ ਕੀਤਾ। ਅੱਗੇ ਤੋਂ ਜਸ਼ਨਬੀਰ ਸਿੰਘ ਕਹਿੰਦਾ ਐਸ ਐਂਚ ਓ ਨੇ ਆਪਣੇ ਆਹੁਦੇ ਦਾ ਨਜਾਇਜ਼ ਫਾਇਦਾ ਚੁੱਕਿਆ ਹੈ ਅਤੇ ਇਹ ਕਹਿੰਦੇ ਨੇ ਪੁਲ ਤੋਂ ਦਰਿਆ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਮਗਰ ਹੀ ਮਾਨਵਜੀਤ ਸਿੰਘ ਢਿੱਲੋਂ ਨੇ ਵੀ ਛਾਲ ਮਾਰ ਦਿੱਤੀ ਉਨ੍ਹਾਂ ਦੱਸਿਆ ਕਿ ਇਹ ਸਭ ਕੁਝ ਮੇਰੀਆਂ ਅੱਖਾਂ ਸਾਹਮਣੇ ਹੋਇਆ ਹੈ ਉਸ ਵਕਤ ਮੈਂ ਬਿਆਸ ਦਰਿਆ ਉੱਪਰ ਲੱਗੇ ਹਾਇਟੈਕ ਨਾਕੇ ਉੱਪਰ ਮੁਲਾਜ਼ਮਾਂ ਨੂੰ ਦੱਸਿਆ ਜੋ ਥਾਣਾ ਤਲਵੰਡੀ ਚੌਧਰੀਆਂ ਅਧੀਨ ਆਉਂਦਾ ਹੈ। ਅਤੇ ਅਸੀਂ ਦੋਨਾਂ ਭਰਾਵਾਂ ਦੀ ਭਾਲ ਕਰ ਰਹੇ ਹਾਂ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਡੀਐੱਸਪੀ ਸੁਲਤਾਨਪੁਰ ਲੋਧੀ
ਇਸ ਸਬੰਧੀ ਜਦੋਂ ਡੀਐੱਸਪੀ ਬਬਨਦੀਪ ਸਿੰਘ ਸੁਲਤਾਨਪੁਰ ਲੋਧੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇੱਕ ਲਿਖਤੀ ਸ਼ਿਕਾਇਤ ਮਿਲੀ ਹੈ ਅਸੀਂ ਉਹ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਨਾਂ ਨੌਜਾਵਨਾਂ ਦੀ ਬਿਆਸ ਦਰਿਆ ਵਿੱਚ ਭਾਲ ਜਾਰੀ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਬਖਸ਼ਿਆ ਨਹੀਂ ਜਾਵੇਗਾ।