ਪੈਟਰੋਲ ਪੰਪ ਤੇ ਚੋਰਾਂ ਬੇਖੌਫ ਹੋ ਕੇ ਕੀਤੀ ਚੋਰੀ ਤਕਰੀਬਨ ਦੋ ਲੱਖ ਦਾ ਕੀਤਾ ਨੁਕਸਾਨ

ਬਲਾਚੌਰ, 5 ਅਗਸਤ : ਇੱਥੋਂ 5 ਕਿਲੋਮੀਟਰ ਪਿੰਡ ਠਠਿਆਲਾ ਢਾਹਾ ਨੇੜੇ ਮਜਾਰੀ -ਬੇ-ਚਰਾਗ ਦੇ ਰਕਬੇ ਵਿੱਚ ਲੱਗੇ ਐਚ ਪੀ ਕੰਪਨੀ ਦੇ ਪੈਟਰੋਲ ਪੰਪ ਤੋਂ ਚੋਰਾਂ ਨੇ ਪਾਣੀ ਦੇ ਨਿਕਾਸ ਲਈ ਬਣੇ ਖਾਲਿਆਂ ਉੱਤੇ ਪਾਏ ਲੋਹੇ ਦੇ ਜੰਗਲੇ ਚੋਰੀ ਕਰ ਲਏ।ਪੰਜ ਦੇ ਕਰੀਬ ਚੋਰ ਅੱਧੀ ਰਾਤ ਤਕਰੀਬਨ 2 ਕੁ ਵਜੇ ਬੇਖੌਫ ਤਰੀਕੇ ਨਾਲ ਨੰਗੇ ਮੂੰਹ ਦੋ ਦਰਜਨ ਦੇ ਕਰੀਬ ਜੰਗਲੇ ਆਈਸ਼ਰ ਕੰਪਨੀ ਦੇ ਕੈਂਟਰ ਵਿੱਚ ਲੱਦ ਕੇ ਫਰਾਰ ਹੋ ਗਏ। ਇੱਕ ਸਿੱਖ ਬਜ਼ੁਰਗ ਚੋਰ ਤਾਂ ਸਿਰੋਂ ਵੀ ਨੰਗਾ ਹੀ ਸੀ।ਪੰਪ ਦੇ ਡੀਲਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਪੰਪ ਦੇ ਵਾਟਰ ਕੂਲਰ ਤੋਂ ਪਾਣੀ ਦੀ ਬੋਤਲ ਭਰਨ ਦੇ ਬਹਾਨੇ ਆਲਾ ਦੁਆਲਾ ਵੇਖਣ ਤੋਂ ਬਾਅਦ ਘਟਨਾਂ ਨੂੰ ਅੰਜ਼ਾਮ ਦਿੱਤਾ।ਚੋਰੀ ਦੀ ਸਾਰੀ ਵਾਰਦਾਤ ਸੀ ਸੀ ਟੀ ਕੈਮਰੇ ਵਿੱਚ ਕੈਦ ਹੋਈ ਤੋਂ ਜਾਪਦਾ ਹੈ ਕਿ ਜਿਵੇ ਚੋਰਾਂ ਨੂੰ ਪੁਲੀਸ ਜਾਂ ਹੋਰ ਕਿਸੇ ਦਾ ਭੋਰਾ ਵੀ ਡਰ ਡੁੱਕਰ ਨਾ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਦੋ ਲੱਖ ਦੇ ਕਰੀਬ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਚੋਰੀ ਸਬੰਧੀ ਪੁਲੀਸ ਥਾਣਾ ਬਲਾਚੌਰ ਵਿੱਚ ਲਿਖਤੀ ਇਤਲਾਹ ਦੇ ਦਿੱਤੀ ਹੈ।ਇਹ ਵੀ ਪਤਾ ਲੱਗਾ ਹੈ ਕਿ ਚੋਰੀ ਹੋਏ ਭਾਰੇ ਜੰਗਲੇ ਅਜੇ ਦੋ ਕੁ ਮਹੀਨੇ ਪਹਿਲਾਂ ਹੀ ਲਾਏ ਗਏ ਸਨ।