- ਪਿੰਡ ਸੈਂਦਪੁਰ ਵਿੱਚ ਸਤਿੰਦਰ ਸੰਧੂ ਦੀ ਅਗਵਾਈ ਹੇਠ ਸਨਮਾਨ ਸਮਾਰੋਹ
ਹੁਸ਼ਿਆਰਪੁਰ 11 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੀ ਸਫਲਤਾ ਨੂੰ ਵੇਖ ਕੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਬੌਖਲਾ ਚੁੱਕੀ ਹੈ ਤੇ ਇਹੀ ਕਾਰਨ ਹੈ ਕਿ ਆਪ ਦੇ ਆਗੂ ਬਾਕੀ ਸਾਰੇ ਕੰਮ ਛੱਡ ਅਕਾਲੀ ਦਲ ਦੀਆਂ ਝੂਠੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਕਰਨ ਲੱਗ ਪਏ ਹਨ, ਇਹ ਪ੍ਰਗਟਾਵਾ ਜਿਲ੍ਹਾ ਯੂਥ ਅਕਾਲੀ ਦਲ ਦੇਹਾਤੀ ਦੇ ਪ੍ਰਧਾਨ ਇੰਦਰਜੀਤ ਸਿੰਘ ਕੰਗ ਵੱਲੋਂ ਵਿਧਾਨ ਸਭਾ ਹਲਕਾ ਉੜਮੁੜ ਦੇ ਪਿੰਡ ਸੈਦਪੁਰ ਦਾਤਾ ਵਿਖੇ ਉਨ੍ਹਾਂ ਦੇ ਸਨਮਾਨ ਵਿੱਚ ਸੀਨੀਅਰ ਯੂਥ ਅਕਾਲੀ ਆਗੂ ਸਤਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਕੀਤਾ ਗਿਆ। ਇੰਦਰਜੀਤ ਕੰਗ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਇਹੀ ਇਕਜੁੱਟਤਾ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਿਉਂਕਿ ਚੁਟਕਲਿਆਂ ਨਾਲ ਨਾ ਤਾਂ ਸਰਕਾਰਾਂ ਚੱਲਦੀਆਂ ਹਨ ਤੇ ਨਾ ਹੀ ਵਿਕਾਸ ਦੀ ਬਾਤ ਪਾਈ ਜਾ ਸਕਦੀ ਹੈ। ਇੰਦਰਜੀਤ ਕੰਗ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਜਿਸ ਪਾਰਟੀ ਦੀ ਸੂਬੇ ਵਿੱਚ ਸਰਕਾਰ ਹੋਵੇ ਉਸ ਨੂੰ ਲੋਕ ਸਭਾ ਚੋਣ ਲਈ ਪਾਰਟੀ ਦੇ ਅੰਦਰੋ ਉਮੀਦਵਾਰ ਵੀ ਨਹੀਂ ਲੱਭ ਰਹੇ, ਆਪਣੇ ਵਿਧਾਇਕਾਂ ਨੂੰ ਹੀ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ ਤੇ ਜਿੱਥੇ ਵਿਧਾਇਕ ਨਾਹ ਕਰ ਰਹੇ ਹਨ ਉੱਥੇ ਦੂਜੀਆਂ ਪਾਰਟੀਆਂ ਦੇ ਆਗੂ ਪੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾ ਵਿੱਚ ਸੂਬੇ ਦੇ ਲੋਕ ਇਸ ਨਿਕੰਮੀ ਸਰਕਾਰ ਨੂੰ ਸ਼ੀਸ਼ਾ ਦਿਖਾ ਦੇਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ, ਸੰਦੀਪ ਸਿੰਘ ਸੈਦਪੁਰ, ਗੁਰਵਿੰਦਰ ਸਿੰਘ ਸੰਧੂ,, ਦਲਜੀਤ ਸਿੰਘ ਕੈਨੇਡਾ, ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ ਸੁੱਖਾ, ਬਲਜਿੰਦਰ ਸਿੰਘ ਬਿੰਦੂ, ਮਨਜੀਤ ਸਿੰਘ, ਖੁਸ਼ਵੰਤ ਸਿੰਘ, ਗੁਰਜਿੰਦਰ ਸਿੰਘ, ਸਿਮਰਨਜੀਤ ਸਿੰਘ ਆਦਿ ਵੀ ਮੌਜੂਦ ਸਨ। ਕੈਪਸ਼ਨ-ਜਿਲ੍ਹਾ ਦੇਹਾਤੀ ਪ੍ਰਧਾਨ ਇੰਦਰਜੀਤ ਸਿੰਘ ਕੰਗ ਦਾ ਸਨਮਾਨ ਕਰਨ ਸਮੇਂ ਪਿੰਡ ਵਾਸੀ।