ਬਲਾਚੌਰ, 10 ਸਤੰਬਰ 2024 : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜਨ 3. 2024 ਬਲਾਕ ਪੱਧਰੀ ਖੇਡਾਂ ਜੋ ਕਿ ਵੱਖ-ਵੱਖ ਬਲਾਕਾਂ ਵਿੱਚ ਕਰਵਾਇਆ ਜਾ ਰਿਹਾ ਹੈ। ਅੱਜ ਮਿਤੀ 10.09.2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਪੀਆ ਅਤੇ ਬੀ.ਏ.ਵੀ. ਸਕੂਲ (ਬਲਾਕ ਬਲਾਚੌਰ) ਵਿਖੇ ਅਤੇ ਪਿੰਡ ਬਕਾਪੁਰ ਅਤੇ ਸਰਕਾਰੀ ਸੀ. ਸੈ. ਸਕੂਲ ਛਦੌੜੀ (ਬਲਾਕ ਸੜੋਆ) ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ। ਬਲਾਕ ਸੜੋਆ ਦੇ ਪਿੰਡ ਬਕਾਪੁਰ ਵਿਖੇ ਕਰਵਾਏ ਜਾ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆ ਵਿੱਚ ਸ੍ਰੀ ਅਸ਼ੋਕ ਕਟਾਰੀਆ ਜੀ (ਹਲਕਾ ਬਲਾਚੌਰ) ਅਤੇ ਸ੍ਰੀ ਕੁਲਵਿੰਦਰ ਰਾਮ ਜੀ ਪ੍ਰਿੰਸੀਪਲ ਸੀ.ਸੈ. ਸਮਾਰਟ ਸਕੂਲ ਬਕਾਪੁਰ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਇਸੇ ਤਰਾਂ ਛਦੌੜੀ ਵਿਖੇ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਵਿੱਚ ਸ੍ਰੀ ਗੁਰਪ੍ਰੀਤ, ਪਿੰਸੀਪਲ ਬਾਬਾ ਨੰਦਾ ਜੀ ਸਰਕਾਰੀ ਹਾਈ ਸਕੂਲ ਛਦੌੜੀ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਮੁੱਖ ਮਹਿਮਾਨਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆ ਨਸ਼ਿਆ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆ ਸ੍ਰੀਮਤੀ ਵੰਦਨਾਂ ਚੌਹਾਨ, ਜਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਅੱਜ ਬਲਾਕ ਪੱਧਰੀ ਮੁਕਾਬਲਿਆ ਦੇ ਦੂਜੇ ਦਿਨ ਦੋਨਾਂ ਬਲਾਕਾ ਦੇ ਵੱਖ-ਵੱਖ ਖੇਡ ਸਥਾਨਾਂ ਤੇ ਹੋਏ ਮੁਕਾਬਲਿਆਂ ਵਿੱਚ ਫੁੱਟਬਾਲ ਮੁਕਾਬਲਿਆਂ ਅੰਡਰ-14 ਲੜਕਿਆ ਵਿੱਚ ਮੌਜੇਵਾਲ ਮੁਜਾਰਾ ਪਹਿਲੇ ਸਥਾਨ ਅਤੇ ਪਿੰਡ ਬਕਾਪੁਰ ਦੂਜੇ ਸਥਾਨ ਤੇ ਰਹੇ। ਇਸੇ ਤਰਾਂ ਅੰਡਰ-17 ਲੜਕਿਆਂ ਵਿੱਚ ਮੌਜੇਵਾਲ ਮੁਜਾਰਾ ਪਹਿਲੇ ਸਥਾਨ ਅਤੇ ਪਿੰਡ ਸਤੀਆ ਦੂਜੇ ਸਥਾਨ ਤੇ ਰਹੇ ਅਤੇ ਅੰਡਰ-21 ਲੜਕੇ ਸੜੇਆ ਪਹਿਲੇ ਸਥਾਨ ਤੇ ਮੌਜੇਵਾਲ ਮੁਜਾਰਾ ਦੂਜੇ ਸਥਾਨ ਤੇ ਰਹੇ। ਕਬੱਡੀ ਨੈਸ਼ਨਲ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਐਮ.ਐਲ.ਬੀ.ਜੀ. ਪਬਲਿਕ ਸਕੂਲ ਟੱਪੜੀਆ ਖੁਰਦ ਪਹਿਲੇ ਸਥਾਨ ਅਤੇ ਸਰਕਾਰੀ ਮਿਡਲ ਸਕੂਲ ਸਜਾਵਲਪੁਰ ਦੂਜੇ ਸਥਾਨ ਤੇ ਰਿਹਾ। ਇਸੇ ਤਰਾਂ ਵਾਲੀਬਾਲ ਅੰਡਰ-17 ਲੜਕਿਆਂ ਵਿੱਚ ਪਿੰਡ ਸਿੰਗਪੁਰ ਪਹਿਲੇ ਸਥਾਨ ਤੇ ਅਤੇ ਪਿੰਡ ਰੂੜੀ ਦੂਜੇ ਸਥਾਨ ਤੇ ਰਹੇ। ਕਬੱਡੀ ਸਰਕਲ ਸਟਾਇਲ ਅੰਡਰ-14 ਲੜਕਿਆਂ ਦੇ ਮੁਕਾਬਲੇ ਵਿੱਚ ਕਬੱਡੀ ਕਲੱਬ ਟੈਰੋਵਾਲ ਪਹਿਲੇ ਸਥਾਨ ਤੇ ਅਤੇ ਪਿੰਡ ਚੰਦਿਆਈ ਖੁਰਦ ਦੂਜੇ ਸਥਾਨ ਤੇ ਰਹੇ। ਐਥਲੈਟਿਕਸ ਇੰਵੈਟ ਮੁਕਾਬਲਿਆਂ ਵਿੱਚ ਅੰਡਰ-14 60 ਮੀਟਰ ਲੜਕੀਆਂ ਦੇ ਮੁਕਾਬਲਿਆ ਵਿੱਚ ਪਲਕ ਨੇ ਪਹਿਲਾ, ਹਰਸ਼ਿਤਾ ਨੇ ਦੂਸਰਾ ਅਤੇ ਇਨਾਕਸ਼ੀ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ 600 ਮੀਟਰ ਅੰਡਰ-14 ਮੁਕਾਬਲਿਆਂ ਵਿੱਚ ਇਨਾਕਸ਼ੀ ਨੇ ਪਹਿਲਾਂ, ਪਲਕ ਨੇ ਦੂਜਾ ਅਤੇ ਜਸਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲਾਂਘ ਜੰਪ ਮੁਕਾਬਲਿਆਂ ਵਿੱਚ ਅੰਡਰ-14 ਵਿੱਚ ਲੜਕੀਆਂ ਜਸਦੀਪ ਕੌਰ ਨੇ ਪਹਿਲਾਂ ਅਤੇ ਹਰਸ਼ਿਤਾ ਨੇ ਦੂਜਾ ਸਥਾਨ ਹਾਸਲ ਕੀਤਾ। ਵੰਦਨਾ ਚੌਹਾਨ, ਜਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਅੱਜ ਮਿਤੀ 10.09.2024 ਨੂੰ ਵੱਖ-ਵੱਖ ਬਲਾਕ ਵਿਖੇ ਹੋਏ ਬਲਾਕ ਪੱਧਰੀ ਟੂਰਨਾਮੈਂਟ ਦੀ ਸਮਾਪਤੀ ਹੋ ਗਈ ਹੈ ਅਤੇ ਦੱਸਿਆ ਕਿ ਜ਼ਿਲਾ ਪੱਧਰੀ ਖੇਡ ਮੁਕਾਬਲੇ ਮਿਤੀ 23.09.2024 ਤੋਂ 27.09.2024 ਤੱਕ ਜ਼ਿਲਾ ਨਵਾਂਸ਼ਹਿਰ ਦੇ ਵੱਖ-ਵੱਖ ਵੈਨਿਊ ਤੇ ਕਰਵਾਏ ਜਾਣਗੇ। ਜਿਨਾਂ ਵਿੱਚ ਪਾਵਰਲਿਫਟਿੰਗ, ਵੇਟਲਿਫਟਿੰਗ, ਕੁਸਤੀ, ਐਥਲੈਟਿਕਸ, ਕਬੱਡੀ (ਨੈਸ਼ਨਲ/ਸਰਕਲ), ਬੈਡਮਿੰਟਨ, ਵਾਲੀਬਾਲ (ਸਮੈਸਿੰਗ/ਸੂਟਿੰਗ), ਹੈਂਡਬਾਲ, ਜੂਡੋ, ਗਤਕਾ, ਕਿੰਕ-ਬਾਕਸਿੰਗ, ਹਾਕੀ, ਫੁੱਟਬਾਲ, ਚੈੱਸ, ਕਰਾਟੇ ਮੁਕਾਬਲੇ ਕਰਵਾਏ ਜਾਣਗੇ।