ਸੁਲਤਾਨਪੁਰ ਲੋਧੀ, 11 ਜੁਲਾਈ : ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਵਲੋਂ ਸਤਲੁਜ ਦਰਿਆ ਤੇ ਪਿੰਡ ਗਿੱਦੜਪਿੰਡੀ (ਜਲੰਧਰ) ਨੇੜੇ ਧੁੱਸੀ ਬੰਨ੍ਹ ਵਿਚ ਪਾੜ ਪੈਣ ਕਾਰਨ ਸੁਲਤਾਨਪੁਰ ਲੋਧੀ ਤਹਿਸੀਲ ਦੇ ਪ੍ਰਭਾਵਿਤ ਹੋਣ ਵਾਲੇ ਲਗਭਗ 14 ਪਿੰਡਾਂ ਅੰਦਰ ਬਚਾਅ ਕਾਰਜਾ ਅਤੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਲਈ ਵੱਖ-ਵੱਖ ਉੱਚ ਅਧਿਕਾਰੀਆਂ ਦੇ ਨੰਬਰ ਜਨਤਕ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੜ੍ਹ ਸਬੰਧੀ ਡਿਊਟੀ ’ਤੇ ਤਾਇਨਾਤ ਅਧਿਕਾਰੀ/ਕਰਮਚਾਰੀ ਇਨ੍ਹਾਂ 14 ਪਿੰਡਾਂ ਜਿਨ੍ਹਾਂ ਵਿਚ ਤਕੀਆ,ਮੰਡ ਇੰਦਰਪੁਰ,ਭਰੋਆਣਾ,ਆਹਲੀ ਕਲਾ,ਆਹਲੀ ਖੁਰਦ,ਝੁੱਗੀਆਂ ਗਾਮੂ,ਚੰਨਣਵਿੰਡੀ,ਵਾਟਾਂਵਾਲੀ, ਸ਼ੇਖ ਆਸਾ,ਸ਼ੇਰਪੁਰ ਜੱਟਾਂ,ਸਰੂਪ ਵਾਲਾ,ਸੁਚੇਤ ਗੜ੍ਹ,ਗਮੇ,ਸ਼ਾਹ ਵਾਲਾ ਅੰਦਰੀਸਾ ਪਿੰਡਾਂ ਦੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਮੁੱਖ ਪਹਿਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਅੰਦਰ ਸਿਹਤ ਸੇਵਾਵਾਂ,ਖੁਰਾਕ ਸਪਲਾਈ,ਪੁਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾਵੇ। ਉਨ੍ਹਾਂ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਪਿੰਡਾਂ ਲਈ ਬਣਾਏ ਗਏ ਰਾਹਤ ਕੇਂਦਰਾਂ ਵਿਚ ਲੋਕਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੰਬਰਾਂ ’ਤੇ ਸਿੱਧਾ ਸੰਪਰਕ ਕਰ ਸਕਦੇ ਹਨ ਜਿਨ੍ਹਾਂ ਵਿਚ ਸਿਵਲ ਸਰਜਨ (96460-48267),ਐਸ.ਐਸ.ਪੀ ਕਪੂਰਥਲਾ (95929-14519),ਐਸ.ਪੀ ਕਪੂਰਥਲਾ(99153-56444),ਡੀ.ਐਸ.ਪੀ ਸੁਲਤਾਨਪੁਰ ਲੋਧੀ (81642-72700),ਐਸ.ਡੀ.ਐਮ ਸੁਲਤਾਨਪੁਰ ਲੋਧੀ (82889-53219),ਤਹਿਸੀਲਦਾਰ ਸੁਲਤਾਨਪੁਰ ਲੋਧੀ (76960-75720),ਨਾਇਬ ਤਹਿਸੀਲਦਾਰ ਸੁਲਤਾਨਪੁਰ ਲੋਧੀ (80148-33000),ਐਸ.ਡੀ.ਐਮ ਕਪੂਰਥਲਾ (86996-55302),ਏ.ਡੀ.ਸੀ (ਜ) (97805-56601),ਡੀ.ਪੀ.ਆਰ.ਓ (97800-33132) ਅਤੇ ਬੀ.ਡੀ.ਪੀ.ਓ ਸੁਲਤਾਨਪੁਰ ਲੋਧੀ (74000-00397) ਸ਼ਾਮਲ ਹਨ।