- ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਸਬੰਧੀ cVigil ਐਪ ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ
ਨਵਾਂਸ਼ਹਿਰ, 1 ਅਪ੍ਰੈਲ : ਲੋਕ ਸਭਾ ਚੋਣਾਂ-2024 ਦੇ ਸਬੰਧੀ ਕਿਸੇ ਵੀ ਕਿਸਮ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਏ ਕਾਲ ਸੈਂਟਰ 1950 ਅਤੇ ਚੋਣ ਦੌਰਾਨ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਦੇ ਸਬੰਧ ਵਿੱਚ cVigil ਐਪ ਰਾਹੀਂ ਕਰ ਸਕਦੇ ਹੋ ਸ਼ਿਕਾਇਤ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨ-ਕਮ-ਜਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਚਲਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕਾਲ ਸੈਂਟਰ 1950 ਜਿਲ੍ਹਾ ਪੱਧਰ ਤੇ 24 ਘੰਟੇ ਚੱਲ ਰਿਹਾ ਹੈ, ਕੋਈ ਵੀ ਭਾਰਤੀ ਨਗਾਰਿਕ ਵੋਟਾਂ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਦੇ ਨਾਲ -ਨਾਲ ਚੋਣ ਕਮਿਸ਼ਨਰ ਵਲੋਂ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ ਪ੍ਰਾਪਤ ਕਰਨ ਲਈ cVigil ਐਪ ਚਲਾਈ ਗਈ ਹੈ, ਚੋਣਾਂ ਦੋਰਾਨ ਜਿਲ੍ਹੇ ਵਿੱਚ ਕਿਤੇ ਵੀ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੁੰਦੀ ਹੈ ਤਾਂ ਤੁਸੀ cVigil ਐਪ ਰਾਹੀਂ ਸ਼ਿਕਾਇਤ ਕਰ ਸਕਦੇ ਹੋ, ਜਿਲ੍ਹੇ ਵਿੱਚ ਚੱਲ ਰਹੀਆਂ ਫਲਾਈਇੰਗ ਸਕਾਡ ਟੀਮਾ ਰਾਹੀਂ ਉਸ ਦਾ ਮੋਕੇ ਤੇ ਹੀ ਪਹੁੰਚ ਕੇ ਨਿਪਟਾਰਾ ਕੀਤਾ ਜਾਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਲ੍ਹਾ ਪੱਧਰ ਤੇ ਤੁਸੀ ਇਸ ਦਫਤਰ ਦੀ ਈਮੇਲ electionsbs2024@gmail.com ਜਾਂ ਮੈਨੂਆਲ ਵੀ ਚੋਣਾਂ ਸਬੰਧੀ ਸ਼ਿਕਾਇਤ ਭੇਜ਼ ਸਕਦੇ ਹੋ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅਜੇ ਤੱਕ ਜੇਕਰ ਕਿਸੇ ਵਿਅਕਤੀ ਵਲੋਂ ਆਪਣਾ ਨਾਮ ਵੋਟਰ ਵਜੋਂ ਰਜਿਸਟਰ ਨਹੀ ਕਰਵਾਇਆ ਗਿਆ ਤਾਂ ਉਹ ਆਪਣਾ ਫਾਰਮ ਆਨ ਲਾਈਨ https://voters.eci.gov.in/login ਜਾਂ voter helpline ਮੋਬਾਇਲ ਐਪ ਰਾਹੀਂ ਆਪਣੀ ਵੋਟਾਂ ਬਣਾ ਸਕਦਾ ਹੈ।