ਜਲੰਧਰ, 19 ਅਗਸਤ : ਜਲੰਧਰ ਦੀ ਰਾਮਸ਼ਰਣ ਕਾਲੋਨੀ 'ਚ ਸੁੱਤੇ ਪਏ ਪਿਓ-ਪੁੱਤ ਨੂੰ ਸੱਪ ਨੇ ਡੰਗ ਲਿਆ, ਇਲਾਜ ਦੌਰਾਨ ਪਿਤਾ ਦੀ ਮੌਤ ਹੋ ਗਈ, ਜਦਕਿ ਪੁੱਤਰ ਦੀ ਹਾਲਤ ਵਿੱਚ ਸੁਧਾਰ ਹੈ। ਮ੍ਰਿਤਕ ਦੀ ਪਛਾਣ ਰਾਮਪ੍ਰੀਤ ਸ਼ਾਹ ਰਾਮ ਸ਼ਰਨ ਕਾਲੋਨੀ ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਪੁੱਤਰ ਬਿੱਟੂ ਨੇ ਦੱਸਿਆ ਕਿ ਬੀਤੀ ਰਾਤ ਪਰਿਵਾਰ ਛੱਤ ‘ਤੇ ਸੌਂ ਰਿਹਾ ਸੀ। ਉਦੋਂ ਰਾਤ ਦੇ 3 ਵਜੇ ਪਿਤਾ ਨੇ ਰੌਲਾ ਮਚਾਇਆ ਕਿ ਉਨ੍ਹਾਂ ਸੱਪ ਨੇ ਡੰਘ ਲਿਆ ਹੈ। ਪਰਿਵਾਰ ਘਬਰਾ ਗਿਆ ਅਤੇ ਸਾਰੇ ਰਾਮਪ੍ਰੀਤ ਸ਼ਾਹ ਨੂੰ ਲੈ ਕੇ ਨਿੱਜੀ ਹਸਪਤਾਲ ਪਹੁੰਚ ਗਏ। ਫਿਲਹਾਲ ਰਾਮਪ੍ਰੀਤ ਸ਼ਾਹ ਦਾ ਇਲਾਜ ਚੱਲ ਰਿਹਾ ਸੀ, ਜਦੋਂ ਬਿੱਟੂ ਵੀ ਚੱਕਰ ਖਾ ਕੇ ਹੇਠਾਂ ਡਿਗ ਗਿਆ। ਡਾਕਟਰਾਂ ਨੇ ਦੱਸਿਆ ਕਿ ਸਿਰਫ ਰਾਮਪ੍ਰੀਤ ਹੀ ਨਹੀਂ, ਬਿੱਟੂ ਨੂੰ ਵੀ ਸੱਪ ਨੇ ਡੰਗਿਆ ਹੈ। ਇਲਾਜ ਦੌਰਾਨ ਰਾਮਪ੍ਰੀਤ ਸ਼ਾਹ ਦੀ ਮੌਤ ਹੋ ਗਈ, ਜਦਕਿ ਡਾਕਟਰਾਂ ਨੇ ਬਿੱਟੂ ਨੂੰ ਬਚਾ ਲਿਆ। ਬਿੱਟੂ ਦਾ ਕਹਿਣਾ ਹੈ ਕਿ ਹੁਣ ਪੂਰੇ ਪਰਿਵਾਰ ਵਿੱਚ ਉਹ ਅਤੇ ਮਾਂ ਹੀ ਰਹਿ ਗਏ ਹਨ। ਪਰਿਵਾਰ ਦਾ ਬੋਝ ਉਸ ‘ਤੇ ਆ ਗਿਆ ਹੈ। ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਰਾਮਸ਼ਰਣ ਕਾਲੋਨੀ ਨੂੰ ਵਸੇ ਹੋਏ 11 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਥੇ ਕਈ ਪਲਾਟ ਅਜੇ ਵੀ ਖਾਲੀ ਹਨ। ਜਿਥੇ ਜ਼ਹਿਰੀਲੇ ਸੱਪ ਆਮ ਘੁੰਮਦੇ ਹਨ, ਪਰ ਮਾਲਕ ਪਲਾਟਾਂ ਦੀ ਸਫਾਈ ਤੱਕ ਨਹੀਂ ਕਰਵਾਉਂਦੇ ਨਾ ਤਾਂ ਇਥੇ ਕੰਸਟਰੱਕਸ਼ਨ ਕਰਵਾਉਂਦੇ ਹਨ ਨਤੀਜੇ ਵਜੋਂ ਇਥੇ ਸੱਪ ਪਲ ਰਹੇ ਹਨ। ਇਨ੍ਹਾਂ ਸੱਪਾਂ ਦੇ ਡਰ ਤੋਂ ਬੱਚਿਆਂ ਦੇ ਘਰਾਂ ਤੋਂ ਕੱਢਦੇ ਹੋਏ ਡਰਦੇ ਹਨ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਲਾਈ ਹੈ ਕਿ ਸਥਾਨਕ ਪਲਾਟਾਂ ਦੀ ਸਫਾਈ ਕਰਵਾਈ ਜਾਵੇ।