ਕਰਤਾਰਪੁਰ, 13 ਅਗਸਤ : ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਕਰਤਾਰਪੁਰ ਨੇੜੇ ਇਕ ਇੰਜੀਨੀਅਰ ਸ਼ਨੀਵਾਰ ਸ਼ਾਮ ਕਰੀਬ 7 ਵਜੇ 80 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ। NDRF ਟੀਮਾਂ ਦੇ ਬਚਾਅ ਕਾਰਜ ਐਤਵਾਰ ਸਵੇਰੇ 11 ਵਜੇ ਤੱਕ ਜਾਰੀ ਸਨ।ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਇੰਜੀਨੀਅਰ ਮਸ਼ੀਨ ਦੀ ਮੁਰੰਮਤ ਕਰਨ ਲਈ ਬੋਰਵੈੱਲ 'ਚ ਉਤਰਿਆ ਸੀ। ਉਸ ਦੇ ਨਾਲ ਆਕਸੀਜਨ ਸਿਲੰਡਰ ਵੀ ਸੀ। ਪਰ ਜਦੋਂ ਉਹ ਉੱਪਰ ਆਉਣ ਲੱਗਾ ਤਾਂ ਕਰੀਬ 20 ਫੁੱਟ ਮਿੱਟੀ ਉਸ 'ਤੇ ਡਿੱਗ ਗਈ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਬਚਾਅ ਸ਼ੁਰੂ ਕਰ ਦਿੱਤਾ। ਬਚਾਅ ਕਾਰਜ ਚੱਲ ਰਿਹਾ ਸੀ ਕਿ ਬੋਰਵੈੱਲ 'ਚ 40 ਫੁੱਟ ਤੋਂ ਜ਼ਿਆਦਾ ਮਿੱਟੀ ਡਿੱਗ ਗਈ।ਘਟਨਾ ਤੋਂ ਤੁਰੰਤ ਬਾਅਦ ਦੇਰ ਰਾਤ ਐਨਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਐਤਵਾਰ ਸਵੇਰ ਤੱਕ NDRF ਦੇ 20 ਤੋਂ ਵੱਧ ਜਵਾਨ ਬਚਾਅ ਕਾਰਜ 'ਚ ਲੱਗੇ ਹੋਏ ਸਨ। ਕੰਮ ਕਰ ਰਹੇ ਮਜ਼ਦੂਰਾਂ ਅਨੁਸਾਰ ਇਹ ਬੋਰਵੈੱਲ 80 ਫੁੱਟ ਡੂੰਘਾ ਸੀ। ਹੁਣ NDRF ਦੀ ਟੀਮ JCB ਦੀ ਮਦਦ ਨਾਲ ਮਜ਼ਦੂਰ ਨੂੰ ਕੱਢਣ 'ਚ ਲੱਗੀ ਹੋਈ ਹੈ।ਦੱਸ ਦੇਈਏ ਕਿ ਸ਼ਨੀਵਾਰ ਦੇਰ ਸ਼ਾਮ ਮਸ਼ੀਨ ਨੂੰ ਠੀਕ ਕਰਨ ਲਈ ਦੋ ਲੋਕ ਹੇਠਾਂ ਉਤਰੇ। ਪਰ ਇੱਕ ਸੁਰੱਖਿਅਤ ਬਾਹਰ ਨਿਕਲ ਗਿਆ ਅਤੇ ਦੂਜਾ ਇਸ ਵਿੱਚ ਫਸ ਗਿਆ। ਫਸੇ ਇੰਜੀਨੀਅਰ ਦੀ ਪਛਾਣ ਸੁਰੇਸ਼ ਵਜੋਂ ਹੋਈ ਹੈ। ਸਵੇਰ ਤੋਂ NDRF ਦਾ ਸੁਰੇਸ਼ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।ਮਾਮਲੇ ਦੀ ਸੂਚਨਾ ਸੁਰੇਸ਼ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਥਾਣਾ ਕਰਤਾਰਪੁਰ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ।