ਨਵਾਂਸ਼ਹਿਰ, 25 ਅਕਤੂਬਰ : ਡਿਪਟੀ ਕਮਿਸ਼ਨਰ ਨਜਵੋਤ ਪਾਲ ਸਿੰਘ ਰੰਧਾਵਾ ਨੇ ਮਗਨਰੇਗਾ ਸਕੀਮ ਅਤੇ ਓ.ਡੀ.ਐਫ ਪਲੱਸ ਅਧੀਨ ਚੱਲ ਰਹੇ ਕੰਮਾਂ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਮਿਸ਼ਨਰ (ਪੇਂਡੂ ਵਿਕਾਸ) ਜਗਜੀਤ ਸਿੰਘ ਬੱਲ ਅਤੇ ਐਸ.ਡੀ.ਐਮ ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਮਗਨਰੇਗਾ ਅਧੀਨ ਦਿੱਤੇ ਗਏ ਵਿੱਤੀ ਸਾਲ 2023-24 ਦੇ ਟੀਚਿਆਂ ਪਿੰਡਾਂ ਵਿੱਚ ਪਲੇਅ ਰਾਊਂਡ/ਸਟੇਡੀਅਮਾਂ ਦੇ ਨਿਰਮਾਣ, ਆਂਗਣਵਾੜੀ ਸੈਂਟਰਾਂ ਦਾ ਨਿਰਮਾਣ, ਮਾਰਕਫੈਡ ਲਈ ਫੇਅਰ ਪ੍ਰਾਈਜ਼ ਸ਼ੋਪਜ਼ ਦਾ ਨਿਰਮਾਣ, ਸੋਕ ਪਿੱਟਜ਼ (ਕਮਿਓਨਿਟੀ/ਵਿਅਕਤੀਗਤ), ਡਿਸਿਲਟਿੰਗ ਚੈਂਬਰ ਅਤੇ ਸਾਲਿਡ/ਲੀਕੁਅਡ ਵੇਸਟ ਮੈਨੇਜਮੈਂਟ ਸਿਸਟਮ ਦੇ ਨਿਰਮਾਣ ਲਈ ਪ੍ਰਗਤੀ ਵਿੱਚ ਵਾਧਾ ਕਰਨ ਲਈ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਕੇ ਇਕ ਹਫ਼ਤੇ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ। ਇਸ ਮੌਕੇ ਐਕਸੀਅਨ ਵਾਟਰ ਸਪਲਾਈ ਐਂਡ ਸਨੀਟੇਸ਼ਨ ਕਾਰਜਕਾਰੀ ਇੰਜੀਨੀਅਰ (ਪਰ) ਰਾਜ ਕੁਮਾਰ, ਐਸ.ਡੀ.ਓ. ਹਰਦੀਪ ਸਿੰਘ, ਜਿਲ੍ਹਾ ਨੋਡਲ ਅਫ਼ਸਰ ਗੁਰਮੁੱਖ ਸਿੰਘ, ਐਸ.ਡੀ.ਓ. (ਪਰ) ਸਰਬਜੀਤ, ਬੀ.ਡੀ.ਪੀ.ਓ. ਔੜ, ਹੇਮਰਾਜ, ਬੀ.ਡੀ.ਪੀ.ਓ. ਨਵਾਂਸ਼ਹਿਰ ਰਾਜਵਿੰਦਰ ਕੌਰ, ਬੀ.ਡੀ.ਪੀ.ਓ. ਬੰਗਾ ਲਖਵਿੰਦਰ ਕਲੇਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।