ਨਵਾਂਸ਼ਹਿਰ,12 ਅਪ੍ਰੈਲ : ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਇੱਕ ਹੁਕਮ ਰਾਹੀਂ ਪੰਜਾਬ ਫੌਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਸਰਕਾਰੀ ਬਿਲਡਿੰਗਾਂ ਤੇ ਇਸ਼ਤਿਹਾਰ ਅਤੇ ਹੋਰਡਿੰਗ ਬੋਰਡ ਲਗਾਉਣ ਅਤੇ ਪ੍ਰਾਈਵੇਟ ਬਿਲਡਿੰਗਾਂ/ਨੈਸ਼ਨਲ ਹਾਈਵੇ/ ਲਿੰਕ ਸੜਕਾਂ/ ਦਰੱਖਤਾਂ ਤੇ ਬਿਨ੍ਹਾਂ ਸਬੰਧਤ ਵਿਭਾਗਾਂ ਅਤੇ ਮਾਲਕਾਂ ਦੀ ਪ੍ਰਵਾਨਗੀ ਤੋਂ ਇਸ਼ਤਿਹਾਰ ਅਤੇ ਹੋਰਡਿੰਗ ਬੋਰਡ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 11 ਜੂਨ 2024 ਤੱਕ ਲਾਗੂ ਰਹੇਗਾ।