- 78 ਇਤਰਾਜ ਲਿਖਤੀ ਤੇ 34 ਈ- ਮੇਲ ਰਾਹੀਂ ਪ੍ਰਾਪਤ ਹੋਏ
ਫਗਵਾੜਾ , 10 ਜੂਨ : ਨਗਰ ਨਿਗਮ ਫਗਵਾੜਾ ਦੀ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਨਕਸ਼ਾ ਮਿਤੀ 04—06—2023 (ਐਤਵਾਰ) ਤੋਂ ਅੱਜ ਮਿਤੀ 10—06—2023 (ਸ਼ਨੀਵਾਰ) ਤੱਕ 07 ਦਿਨਾਂ ਲਈ ਰੋਜ਼ਾਨਾ ਸਵੇਰੇ 08:00 ਵਜੇ ਤੋਂ ਬਾਅਦ ਦੁਪਹਿਰ 01:00 ਵਜੇ ਤੱਕ ਆਮ ਪਬਲਿਕ ਦੇ ਦੇਖਣ ਲਈ ਦਫਤਰ ਨਗਰ ਨਿਗਮ ਫਗਵਾੜਾ ਵਿਖੇ ਪ੍ਰਕਾਸ਼ਿਤ ਕੀਤਾ ਗਿਆ ਸੀ। ਡਾ. ਨਯਨ ਜੱਸਲ, ਪੀ.ਸੀ.ਐੱਸ. ਕਮਿਸ਼ਨਰ ਨਗਰ ਨਿਗਮ ਫਗਵਾੜਾ ਵੱਲੋਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਨਿਰਧਾਰਿਤ 07 ਦਿਨਾਂ ਵਿੱਚ ਨਗਰ ਨਿਗਮ ਦਫਤਰ ਵਿਖੇ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਨਕਸ਼ਾ ਦੇਖਣ ਲਈ ਕੁੱਲ 196 ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ। ਇਹਨਾਂ 07 ਦਿਨਾਂ ਦੌਰਾਨ ਵੱਖ—ਵੱਖ ਵਿਅਕਤੀਆਂ/ਰਾਜਨੀਤਿਕ ਨੁਮਾਇੰਦਿਆਂ ਵੱਲੋ ਕੁੱਲ 78 ਲਿਖਤੀ ਇਤਰਾਜ਼/ਸੁਝਾਓ ਦਫਤਰ ਨਗਰ ਨਿਗਮ ਵਿਖੇ ਹਾਜ਼ਿਰ ਆ ਦਿੱਤੇ ਗਏ ਅਤੇ ਕੁੱਲ 34 ਇਤਰਾਜ਼/ਸੁਝਾਓ ਈ—ਮੇਲ ਰਾਹੀਂ ਪ੍ਰਾਪਤ ਹੋਏ। ਡਾ. ਨਯਨ ਵੱਲੋਂ ਨਿਯਤ ਸਮੇਂ ਅਨੁਸਾਰ ਅੱਜ 01:00 ਵਜੇ ਨਕਸ਼ੇ ਨੂੰ ਉਤਾਰ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ 01:00 ਵਜੇ ਤੋਂ ਬਾਅਦ ਪ੍ਰਾਪਤ ਹੋਣ ਵਾਲਾ ਕੋਈ ਇਤਰਾਜ਼ ਦਫਤਰ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਡਿਊਟੀ ਤੇ ਤਾਇਨਾਤ ਬਿਲਡਿੰਗ ਸ਼ਾਖਾ ਦੇ ਸਮੂਹ ਸਟਾਫ, ਪੁਲਿਸ ਪ੍ਰਸ਼ਾਸ਼ਨ ਦੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ।