ਚੰਡੀਗੜ੍ਹ (ਗੁਰਭਿੰਦਰ ਗੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਟਵਿੱਟਰ ਹੈਂਡਲ ਤੇ ਉੱਘੇ ਪੰਂਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਗਾਇਕ ਦਿਲਜੀਤ ਦੋਸਾਂਝ ਇੱਕ ਇੰਟਰਵਿਊ ਦੇ ਰਿਹਾ ਹੈ, ਇਸ ਦੇ ਨਾਲ ਹੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਸਰਕਾਰ ਦੀ 100 ਨਲਾਇਕੀ ਕਾਰਨ ਹੋਇਆ ਹੈ। ਉਨ੍ਹਾਂ ਅੱਗੇ ਲਿਖਿਆ ਕਿ ਸੁਰੱਖਿਆ ਵਾਪਸ ਲੈਣ ਅਤੇ ਇਸ ਦੀ ਜਾਣਕਾਰੀ ਸ਼ੋਸ਼ਲ ਮੀਡੀਆ ਤੇ ਲੀਕ ਕਰਨ ਦੀ ਜ਼ਿੰਮੇਵਾਰੀ ਤੈਅ ਕਰਕੇ ਭਗਵੰਤ ਮਾਨ ਸਰਕਾਰ ਕਾਰਵਾਈ ਕਰੇ। ਜਿਕਰਯੋਗ ਹੈ ਕਿ ਉਘੇ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਇੰਟਰਵਿਊ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਸਰਕਾਰ ਦੀ ਨਲਾਇਕੀ ਕਾਰਨ ਹੋਇਆ ਹੈ, ਦਿਲਜੀਤ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਸਿੱਧੂ ਦੇ ਕਤਲ ਪਿੱਛੇ ਪਹਿਲੇ ਨੰਬਰ ਤੇ ਸਰਕਾਰ ਦੀ ਗਲਤੀ ਹੈ, ਕਤਲ ਪਿੱਛੇ ਰਾਜਨੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਬਾਰੇ ਗੱਲ ਕਰਨਾ ਬਹੁਤ ਮੁਸ਼ਕਲ ਹੈ, ਜ਼ਰਾ ਉਨ੍ਹਾਂ ਬਾਰੇ ਸੋਚੋ ਉਨ੍ਹਾਂ ਦੇ ਮਾਤਾ-ਪਿਤਾ ਬਾਰੇ, ਜਿੰਨ੍ਹਾਂ ਦਾ ਇੱਕ ਪੁੱਤਰ ਸੀ ਤੇ ਉਹ ਮਰ ਗਿਆ। ਉਸਦੇ ਮਾਤਾ ਪਿਤਾ ਕਿਵੇਂ ਜੀਅ ਰਹੇ ਹੋਣਗੇ। ਤੁਸੀਂ ਕਲਪਨਾ ਨਹੀਂ ਕਰ ਸਕਦੇ, ਕਿ ਉਹ ਕਿਸ ਸਮੇਂ ਵਿੱਚੋਂ ਗੁਜ਼ਰ ਰਹੇ ਹਨ। ਦਿਲਜੀਤ ਦੇ ਇਸ ਬਿਆਨ ਤੇ ਜਿੱਥੇ ਰਾਜਨੀਤੀ ਸ਼ੁਰੂ ਹੋ ਗਈ ਹੈ, ਉੱਥੇ ਦਿਲਜੀਤ ਦਾ ਬਿਆਨ ਅੱਜ ਚਰਚਾ ਬਣਿਆ ਹੋਇਆ ਹੈ।