ਬੰਦੀ ਸਿੱਖਾਂ ਦੀ ਰਿਹਾਈ ਲਈ ਕਰੀਬ 8 ਸਾਲ ਤੱਕ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ

ਚੰਡੀਗੜ੍ਹ,15 ਜਨਵਰੀ 2025 : ਬੰਦੀ ਸਿੱਖਾਂ ਦੀ ਰਿਹਾਈ ਲਈ ਕਰੀਬ 8 ਸਾਲ ਤੱਕ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੇ ਅਮਰੀਕਾ ਵਿੱਚ ਆਖਰੀ ਸਾਹ ਲਏ। ਬੰਦੀ ਸਿੰਘਾਂ ਲਈ ਕੀਤੀ ਭੁੱਖ ਹੜਤਾਲ ਨੇ ਉਹਨਾਂ ਨੂੰ ਦੁਨੀਆਂ ਪੱਧਰ ਤੇ ਵੱਖਰੀ ਪਹਿਚਾਣ ਦਵਾਈ ਸੀ। ਭੁੱਖ ਹੜਤਾਲ ਦੌਰਾਨ ਉਹ ਲੁਧਿਆਣਾ DMC ਹਸਪਤਾਲ ਵਿਚ ਦਾਖਲ ਵੀ ਰਹੇ ਸਨ। ਜਿਥੇ ਉਨ੍ਹਾਂ ਨੂੰ ਪਾਈਪ ਰਾਹੀਂ ਭੋਜਨ ਦਿੱਤਾ ਜਾਂਦਾ ਸੀ। ਬਾਪੂ ਸੂਰਤ ਸਿੰਘ ਖਾਲਸਾ ਨੇ 16 ਜਨਵਰੀ 2015 ਨੂੰ ਬੰਦੀ ਸਿੰਘਾਂ ਦੇ ਹੱਕ ਵਿੱਚ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ, ਉਸ ਸਮੇਂ ਉਹਨਾਂ ਦੀ ਉਮਰ ਕਰੀਬ 82 ਸਾਲ ਸੀ ਅਤੇ 14 ਜਨਵਰੀ 2023 ਨੂੰ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਸੀ।