ਗੁਰਮੁਖੀ ਲਿੱਪੀ

 

ਪੰਜਾਬੀ ਭਾਸ਼ਾ ਨੂੰ ਲਿਖਣ ਸਮੇਂ ਵਰਤੀ ਜਾਣ ਵਾਲੀ ਲਿੱਪੀ ਨੂੰ ਗੁਰਮੁਖੀ ਲਿੱਪੀ ਕਹਿੰਦੇ ਹਨ । ਗੁਰਮੁਖੀ ਸ਼ਬਦ ਦੋ ਸ਼ਬਦਾਂ ‘ਗੁਰੂ’ ਅਤੇ ‘ਮੁਖ’ ਦੇ ਮੇਲ ਵਾਲੀ ਇੱਕ ਸਿੱਖ ਲਿੱਪੀ ਹੈ ਜੋ ਦੂਸਰੇ ਸਿੱਖ ਗੁਰੂ, ਗੁਰੂ ਅੰਗਦ ਦੇਵ ਜੀ ਵੱਲੋਂ 16ਵੀਂ ਸਦੀ ਵਿੱਚ ਆਪਣੇ ਮੁਖੋਂ ਗੁਰਬਾਣੀ ਉਚਾਰਣ ਕਰਕੇ ਹੋਂਦ ਵਿੱਚ ਲਿਆਂਦੀ ਗਈ । ਮੌਜੂਦਾ ਗੁਰਮੁਖੀ ਦੇ 42 ਅੱਖਰ ਅਤੇ 9 ਲਗਾਂ ਮਾਤਰਾਂ ਹਨ , ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ -

ਓ        ਅ        ੲ        ਸ        ਹ

ਕ        ਖ        ਗ        ਘ       ਙ 

ਚ        ਛ        ਜ         ਝ       ਞ

ਟ        ਠ        ਡ         ਢ       ਣ

ਤ        ਥ        ਦ        ਧ        ਨ

ਪ        ਫ         ਬ       ਭ        ਮ

ਯ        ਰ        ਲ        ਵ       ੜ

ਸ਼       ਖ਼         ਗ਼        ਜ਼      ਫ਼     ਲ਼  

                                                       

ਲਗਾਂ  ਚਿੰਨ੍ਹ  ਅਵਾਜ਼
ਕੰਨਾ  ਾ (ਆ)
ਸਿਹਾਰੀ  ਿ (ਇ)
ਬਿਹਾਰੀ  ੀ (ਈ)
ਔਕੜ  ੁ (ਉ)
ਦੁਲੈਂਕੜ  ੂ (ਓੂ)
ਲਾਵਾਂ   ੇ (ਏ)
ਦੁਲਾਵਾਂ   ੈ (ਐ)
ਹੋੜਾ  ੋ (ਓ)
ਕਨੌੜਾ  ੌ  (ਔ)

 

ਗੁਰੂ ਗ੍ਰੰਥ ਸਾਹਿਬ ਦੀ ਕਈ ਜ਼ੁਬਾਨਾਂ ਅਤੇ ਲਹਿਜਿਆਂ ਵਿੱਚ ਗੁਰਬਾਣੀ ਦੀ ਰਚਨਾ ਕੀਤੀ ਹੋਈ ਹੈ ਜਿਸਨੂੰ ਗੁਰਮੁਖੀ ਭਾਸ਼ਾ ਕਿਹਾ ਜਾਂਦਾ ਹੈ । ਅੱਜ ਗੁਰਮੁਖੀ ਪੰਜਾਬੀਆਂ ਦੀ ਹਰਮਨ ਪਿਆਰੀ ਲਿੱਪੀ ਮੰਨੀ ਜਾਂਦੀ ਹੈ । ਅੰਗਰੇਜ਼ਾਂ ਨੇ ਜਾਣ ਲੱਗਿਆਂ ਸਾਡੇ ਵਿੱਚ ਨਵੀਆਂ ਹੱਦਾਂ ਹੀ ਨਹੀਂ ਉਸਾਰੀਆਂ ਸਗੋਂ ਸਾਡੇ ਇਤਿਹਾਸ ਅਤੇ ਸਾਡੀਆਂ ਭਸ਼ਾਵਾਂ ਨੂੰ ਵੀ ਧਾਰਮਿਕ ਲੀਹਾਂ ‘ਤੇ ਵੰਡ ਗਏ । ਲਹਿੰਦੇ ਪੰਜਾਬ ਵਿੱਚ ਪੰਜਾਬੀਆਂ ਨੇ ਰਵਾਇਤੀ ਸ਼ਾਹਮੁਖੀ ਲਿੱਪੀ ਚੁਣ ਲਈ, ਜਦੋਂ ਕਿ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੇ ਗੁਰਮੁਖੀ ਲਿੱਪੀ ਅਪਣਾ ਲਈ । ਇਸੇ ਕਰਕੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੇ ਪੰਜਾਬੀ ਲਿਖਣ ਲਈ ਸਟੈਂਡਰਡ ਡੀ-ਫੈਕਟੋ ਪਰਸੋ-ਅਰਬੀ ਲਿੱਪੀ ਵਿੱਚ ਪੰਜਾਬੀ ਨਹੀਂ ਲਿਖੀ ।