ਭੱਟ ਆਪਣੇ ਆਪ ਨੂੰ ਕੌਸਿਸ਼ ਰਿਸ਼ੀ ਦੀ ਸੰਤਾਨ ਮੰਨਦੇ ਹਨ ਅਤੇ ਸਰਸਵਤੀ ਨਦੀ ਦੇ ਕੰਡੇ ਵਸੇ ਹੋਣ ਕਰਕੇ ਇਹਨਾਂ ਨੂੰ ਸਰਸਵਤੀ ਬਰਾਹਮਣ ਵੀ ਕਿਹਾ ਜਾਂਦਾ ਹੈ।ਇਹ ਕੁੱਲ ਪਰੰਪਰਾ ਤੋ ਰਾਜਿਆ ਅਥਵਾ ਕੁਲੀਨ ਪੁਰਸ਼ਾ ਦੀ ਉਸਤਤ ਕਰਦੇ ਸਨ ਅਤੇ ਉਹਨਾਂ ਦੇ ਖਾਨਦਾਨ ਦੀਆ ਇਤਿਹਾਿਸਕ ਘਟਨਾਵਾਂ ਨੂੰ ਭੱਟਾ ਛਰੀ ਲਿਪੀ ਵਿੱਚ ਲਿਖ ਕੇ ਸੰਭਾਲ ਕੇ ਰੱਖਦੇ ਸਨ।ਇਹਨਾਂ ਦੇ ਬਹੁਤ ਸਾਰੇ ਖਾਨਦਾਨ ਜੀਦ ਅਤੇ ਪਹੇਵੇ ਦੇ ਵਿਚਲੇ ਇਲਾਕੇ ਵਿੱਚ ਰਹਿੰਦੇ ਹਨ।ਕੁੱਝ ਖਾਨਦਾਨ ਇੱਥੋ ਉੱਠ ਕੇ ਯਮਨਾ ਪਾਰ ਉੱਤੇ ਪ੍ਦੇਸ਼ ਸੇ ਪੱਛਮੀ ਸੀਮਾ ਦੇ ਨੇੜੇ ਆ ਵਸੇ ਭੱਟ ਵਹੀਆਦੇ ਆਧਾਰ ਤੇ ਇਹਨਾਂ ਦੀ ਬੰਸਾਵਲੀ ਭਗੀਰਥ ਨਾ ਦੇ ਭੱਟ ਤੋ ਸ਼ੁ੍ਰੂ ਹੁੰਦੀ ਹੈ।ਇਸੇ ਭਗੀਰਥ ਦੀ 9ਵੀ ਪੀੜੀ ਵਿੱਚ ਰਈਆ ਨਾ ਦਾ ਇੱਕ ਭੱਟ ਸੀ ਜਿਸਦੇ 6 ਪੁੱਤਰ ਸਨ। ਭਿਖਾ, ਸੇਖਾ,ਤੋਖਾ,ਗੋਖਾ,ਚੋਖਾ,ਟੋਡਾ ਇਹਨਾਂ ਵਿੱਚੋ ਭਿਖੇ ਦੇ ਤਿੰਨ ਪੁੱਤਰ ਸਨ ਮਥਰਾ,ਜਲਪ ਤੇ ਕੀਰਤ।ਜਿਹਨਾਂ ਦੇ ਸਵੱਈਏ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ੰਥ ਵਿੱਚ ਦਰਜ ਕੀਤੇ ਹਨ ਭੱਟ ਕਵੀਆ ਵਿੱਚੋ ਬਲ,ਹਰਬੰਸ, ਕਲਸਹਾਰ ਅਤੇ ਗਯੰਦ (ਪਰਮਾਨੰਦ) ਭਿਖੇ ਦੇ ਭਤੀਜੇ ਸਨ।ਇਹ ਸਾਰੇ ਪਿੰਡ ਪਿੰਡ ਘੁੰਮ ਕੇ ਆਤਮ ਆਨੰਦ ਦੀ ਖੋਜ ਕਰਦੇ ਸਨ ਅਤੇ ਅਨੇਕਾ ਸਥਾਨਾਂ ਸਾਧਾ ਸੰਤਾਂ ਪਾਸ ਜਾ ਕੇ ਵੀ ਇਹਨਾਂ ਦੀ ਜਗਿਆਸਾ ਸ਼ਾਂਤ ਨਾ ਹੋਈ।[1]
ਰਹਿੳ ਸ।ਤ ਹਉ ਟੋਲਿ ਸਾਧ ਬਹੁਤੇਰੇ ਡਿਠੇ।।
ਸੰਧਨਿਆਸੀ ਤਪਸੀਅਤ ਮੁਖਹੁ ਏ ਪੰਡਿਤ ਮਿਠੇ।।
ਬਰਸੁ ਏਕੁ ਹਉ ਫਿਰਿੳ ਕਿਨੈ ਨਹੁ ਪਰਚੳ ਲਾਯਉ।। (ਪੰਨਾ ਨੰ: ੧੩੮੫)
ਥੱਕ ਹਾਰ ਕੇ ਇਹ ਗੁਰੂ ਅਰਜਨ ਦੇਵ ਜੀ ਸ਼ਰਨ ਵਿੱਚ ਪਹੁੰਚ ਗਏ ਉੱਥੇ ਇਹਨਾਂ ਦੀ ਅਧਿਆਤਮਿਕ ਜਗਿਆਸਾ ਖਤਮ ਹੋ ਗਈ।ਇਹ ਤਾਂ ਹੀ ਹੋ ਸਕਿਆ ਜਦੋਂ ਉਹਨਾਂ ਦੇ ਮਸਤਕ ਉਤੇ ਭਾਗ ਰੇਖਾ ਦਾ ਉਦਭਵ ਹੋਇਆ।
ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਮੰਤੇ ਫਿਰਤੇ ਬਹੁ ਪਾਯਉ।।
ਕਲ਼ਿ ਘੋਰ ਸਮੁਦ ਮੈ ਕਬਹੂ ਮਿਟੀ ਹੈ ਨਹੀਂ ਰੇ ਪਛੁਤਾਯੳ।।
ਤਤੁ ਬਿਚਾਰੂ ਯਹੇ ਮਥੁਰਾ ਜਗ ਤਾਰਨ ਕੳ ਅਵਤਾਰ ਬਨਾਯਉ।।
ਜਪਉ ਜਿਨ ਅਰਜਨ ਦੇਵ ਗੁਰੂ ਫਿਰਿ ਸ ਕਟ ਜੋਨਿ ਗਰਭ ਕਾ ਆਯਉ।। (ਪੰਨਾ ਨੰ: ੧੪0੮)
ਕਲ ਸਹਾਰ[ਸੋਧੋ]
ਭੱਟ ਕਲਸਹਾਰ ਜੀ ਨੇ ਪੰਜਾਂ ਗੁਰੂ ਸਹਿਬਾਨ ਦੀ ਉਸਤਤ ਵਿੱਚ ਸਵੱਈਏ ਉਚਾਰਨ ਕੀਤੇ ਹਨ ਆਪ ਜੀ ਦੇ ਪਿਤਾ ਦਾ ਨਾ ਭੱਟ ਚੋਖਾ ਸੀ ਜੋ ਭੱਟ ਭੀਖਾ ਜੀ ਦੇ ਛੋਟੇ ਭਰਾ ਸਨ। ਭੱਟ ਗਯੰਦ ਵੀ ਆਪ ਦੇ ਭਰਾ ਸਨ।ਕਈ ਸਵਈਆ ਵਿੱਚ ਆਪ ਦਾ ਨਾ ਕਲਸਹਾਰ ਦੀ ਥਾਂ ਤੇ ਉਪਨਾਮ ਟੱਲ ਜਾਂ ਕਲ ਵੀ ਵਰਤਿਆ ਗਿਆ ਹੈ।ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿੱਚ 10 ਗੁਰੂ ਅੰਗਰ ਦੇਵ ਜੀ ਦੀ ਉਸਤਤ ਵਿੱਚ 10 ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ 9 ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ 13 ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ 12 ਸਵਈਆਂ ਦਾ ਉਚਾਰਨ ਕੀਤਾ ਹੈ ਜੋ ਭੱਟ ਕਵੀਆ ਵਿੱਚੋ ਸਭ ਤੋ ਵੱਧ ਹਨ।[2]
ਕਵਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੂ ਜੋਗੁ ਜਿਨਿ ਮਾਣਿੳ।।
ਜਲਪ[ਸੋਧੋ]
ਇਹਨਾਂ ਦਾ ਦੂਜਾ ਨਾ ਜਲ ਵੀ ਹੈ।ਆਪ ਜੀ ਦੇ ਪਿਤਾ ਭੱਟ ਭਿਖਾ ਜੀ ਸਨ ਆਪ ਭੱਟ ਮਥੁਰਾ ਜੀ ਭੱਟ ਕੀਰਤ ਜੀ ਦੇ ਭਰਾ ਸਨ।ਜਿਸ ਦੇ ਪੰਜ ਪਦ (ਸਵੈਏ) ਗੁਰੂ ਅਮਰਦਾਸ ਜੀ ਦੀ ਵਡਿਆਈ ਬਾਰੇ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਇਹ ਵੀ ਆਪਣੇ ਪਿਤਾ ਭਿਖੇ ਨਾਲ ਗੋਇੰਦਵਾਲ, ਤੀਜੇ ਗੁਰੂ ਦੇ ਦਰਬਾਰ ਵਿੱਚ ਹਾਜਰ ਹੋਇਆ ਸੀ।ਆਪ ਜੀ ਦੀ ਬਾਣੀ ਅਨੁਸਾਰ ਆਪ ਜੀ ਦੇ ਮਨ ਵਿੱਚ ਗੁਰੂ ਘਰ ਅਤੇ ਗੁਰੂ ਅਮਰਦਾਸ ਜੀ ਦਾ ਬਹੁਤ ਸਤਿਕਾਰ ਸੀ।ਜਿਸ ਦੀ ਸੀਮਾ ਉਲੀਕਨਾ ਬਹੁਤ ਮੁਸ਼ਕਿਲ ਹੈ।
ਸਕਯਥੁ ਸੁ ਸਿਰ ਜਾਲਪੁ ਭਣੈ ਜੁ ਸਿਰ ਨਿਵੈ ਗੁਰ ਅਮਰ ਨਿਤ।।
ਤੈ ਲੋਭੂ ਕ੍ਧੂ ਤਿ੍ਸਨਾ ਤਜੀ ਸੁ ਮਤਿ ਜਲ ਜਾਣੀ ਜੁਗਤਿ।। (ਪੰਨਾ ੧੩੮੪)
ਨਲ[ਸੋਧੋ]
ਇਹ ਭੱਟ ਕਵੀ ਜਿਹਨਾ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ 16 ਛੰਦ ਲਿਖੇ ਸਨ। ਜੋ ਹੁਣ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਇਸ ਦੀ ਧਾਰਨਾ ਹੈ ਕਿ ਗੁਰੂ ਦੀ ਚਰਨ ਛੋਹ ਪਰਾਪਤ ਕਰਨ ਨਾਲ ਜਿਗਿਆਸਾ ਦਾ ਉਧਾਰ ਹੋੋ ਜਾਂਦਾ ਹੈ। ਇਸ ਨੇ ਆਪਣੇ ਪਦਾਂ ਵਿੱਚ 'ਦਾਸ' ਸ਼ਬਦ ਦੀ ਵਰਤੋ ਕੀਤੀ ਹੇ। ਇਸ ਕਰਕੇ ਕਈ ਵਿਦਵਾਨਾ ਨੇ 'ਦਾਸ' ਨਾਂ ਦੇ ਇੱਕ ਵੱਖਰੇ ਭੱਟ ਕਵੀ ਦੀ ਕਲਪਨਾ ਕੀਤੀ ਹੈ ਜੋ ਸਹੀ ਨਹੀਂ ਹੇ ਇਹ ਸ਼ਬਦ ਉਸਦੀ ਨਿਮਰਤਾ ਦਾ ਵਾਚਕ ਹੈ।ਆਪ ਜੀ ਨੇ ਆਪਣੀ ਬਾਣੀ ਵਿੱਚ ਗੋਇੰਦਵਾਲ ਸਾਹਿਬ ਨੂੰ ਬੈਕੂੰਠ ਦਾ ਦਰਜਾ ਦੇ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।
ਗੁਰੁ ਨਯਣਿ ਬਯਣਿ ਗੁਰੁ ਗੁਰੁ ਸਤਿ ਕਵਿ ਨਲ ਕਹਿ।। (ਪੰਨਾ ਨੰ: ੧੩੮੮)
ਬਲ[ਸੋਧੋ]
ਇੱਕ ਭੱਟ ਕਵੀ ਜਿਸ ਦੇ ਗੁਰੂ ਰਾਮਦਾਸ ਜੀ ਸੰਬੰਧੀ ਪੰਜ (5) ਸਵੈਯੇ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਇਹਨਾਂ ਵਿੱਚ ਇਹ ਸਤਿਗੁਰੂ ਦਾ ਗੌਰਵ ਦੱਸਦਾ ਹੋਇਆ ਕਹਿੰਦਾ ਹੈ ਕਿ ਗੁਰੂ ਜੀ ਪਰਮ-ਪਦ ਪਰਾਪਤ ਪੁਰਸ਼ ਹਨ ਆਪ ਦੇ ਦਰਸ਼ਨ ਨਾਲ ਅਗਿਆਨ ਦੀ ਤਪਸ ਮਿਟਦੀ ਹੈ ਅਤੇ ਪ੍ਭੂ ਦੀ ਪਰਾਪਤੀ ਹੁੰਦੀ ਹੈ।ਬਲ ਭੱਟ ਬਲ ਜੀ ਭੱਟ ਭੀਖਾ ਜੀ ਦੇ ਭਰਾ ਭੱਟ ਸੇਖਾ ਜੀ ਦੇ ਪੁੱਤਰ ਸਨ।
ਕਰਮਿ ਕਰਿ ਤੂਅ ਦਰਸ ਪਰਸ ਪਾਰਸ ਸਰ ਬਲ ਭਟ ਜਸੁ ਗਾਇਯਉ।।
ਸੀ੍ ਗੁਰ ਰਾਮਦਾਸ ਜਯੋ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ।। (ਪੰਨਾ ਨੰ: ੧੪੦੫)
ਸਲ[ਸੋਧੋ]
ਭੱਟ ਸਲਹ ਜੀ ਦੇ ਪਿਤਾ ਜੀ ਦਾ ਨਾ ਭੱਟ ਸੇਖਾ ਜੀ ਸੀ ਜੋ ਭੱਟ ਭੀਖਾ ਜੀ ਦੇ ਭਰਾ ਸਨ। ਜਿਸ ਦੇ ਤਿੰਨ ਛੰਦ ਗੁਰੂ ਗ੍ੰਥ ਸਾਹਿਬ ਵਿੱਚ ਸੰਕਲਿਤ ਹਨ। ਇਹਨਾਂ ਵਿੱਚੋ ਇੱਕ ਗੁਰੂ ਅਮਰਦਾਸ ਸੰਬੰਧੀ ਤੇ ਦੋ ਗੁਰੂ ਰਾਮਦਾਸ ਬਾਰੇ ਕਹੇ ਗਏ ਹਨ। ਸਲਯ ਨੇ ਕਿਹਾ ਹੈ ਕਿ ਤੀਜੇ ਗੁਰੂ ਦੀ ਸਖਸਿਅਤ ਸ਼ਬਦ ਦੇ ਹਥਿਆਰ ਨਾਲ ਬਦੀ ਦੇ ਦਲ ਨੂੰ ਸਮੂਲ ਨਸ਼ਟ ਕਰ ਦੇਣ ਵਾਲੀ ਹੈ। ਚੌਥੇ ਗੁਰੂ ਸੰਬੰਧੀ ਦੋ ਛੰਦਾ ਵਿੱਚ ਅੰਕਿਤ ਹੈ ਕਿ ਆਪ ਨੇ ਬੁਰਾੲਾੀਆ ਨੂੰ ਪਛਾੜ ਕੇ ਰਾਜਯੋਗ ਦਾ ਤਾਜ ਸਿਰ ਤੇ ਸਜਾਇਆ ਹੈ। ਗੁਰੂ ਜੀ ਵਿਚਲੀ ਬ੍ਹਮ ਜੋਤਿ ਆਦਿ ਜੁਗਾਦਿ ਤੋ ਪੂਜਾ ਦਾ ਕੇਦਰ ਬਣੀ ਹੋਈ ਹੈ।
ਗੁਰ ਲਮਰਦਾਸ ਸਦੁ ਸਲ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ।।
ਭਲ[ਸੋਧੋ]
ਭੱਟ ਭਲ ਜੀ ਭੱਟ ਸਲ ਜੀ ਦੇ ਭਰਾ ਅਤੇ ਭੱਟ ਭੀਖਾ ਜੀ ਦੇ ਭਤੀਜੇ ਸਨ। ਜਿਸ ਨੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਇੱਕ ਸਵੈਯਾ ਰਚਿਆ ਹੈ। ਇਸ ਸਵੈਯੇ ਵਿੱਚ ਗੁਰੂ ਜੀ ਵਡਿਆਈ ਨੂੰ ਅਕਥਨੀਅਤਾ ਨਾਲ ਦਰਸਾਇਆ ਗਿਆ ਹੈ।
ਰੁਦ ਧਿਆਨ ਗਿਆਨ ਸਤਿਗੁਰ ਕੇ ਕਥਿ ਜਨ ਭਲ ਉਨਹੁ ਜੁੋ ਗਾਵੈ।।
ਭਲੇ ਅਮਰਦਾਸ ਗੁਣ ਤੇਰੀ ਉਪਮਾ ਤੋਹਿ ਬਨਿ ਆਵੈ।। (ਪੰਨਾ: ੧੩੮੬)
ਪਰਮਾਨੰਦ[ਸੋਧੋ]
ਭੱਟ ਭਿਖਾ ਜੀ ਦੇ ਛੋਟੇ ਭਰਾ ਭੱਟ ਚੋਖਾ ਜੀ ਆਪ ਜੀ ਦੇ ਪਿਤਾ ਸਨ। ਭੱਟ ਬਲ ਜੀ,ਭੱਟ ਹਰਬੰਸ ਤੇ ਭੱਟ ਕਲਸ ਆਪ ਜੀ ਦੇ ਭਰਾ ਸਨ। ਜਿਸ ਨੇ ਗੁਰੁ ਰਾਮਦਾਸ ਜੀ ਦੀ ਉਸਤਤਿ ਵਿੱਚ 13 ਛੰਦ ਲਿਖੇ ਜੋ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਕੁਝ ਵਿਦਵਾਨਾ ਨੇ ਇਸਦਾ ਨਾਂ 'ਗਯੰਦ' ਦੱਸਿਆ ਹੈ ਪਰ ਇਹ ਕਵੀ ਦਾ ਨਾ ਨਹੀਂ ਪਰਮਾਨੰਦ ਜੋ 3 ਥਾਂ ਆਇਆ ਹੈ ਸੋ ਅਸਲ ਨਾਮ ਇਹੋ ਪ੍ਤੀਤ ਹੁੰਦਾ ਹੈ।
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰ ਮਨ
ਗਯ ਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੁਬਿੰਦ ਜੀਉ।। (ਪੰਨਾ: ੧੪੦੩)
ਹਰਿਬੰਸ[ਸੋਧੋ]
ਭੱਟ ਹਰਬੰਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਕਰਦਿਆ ਦੋ ਸਵਈਏ ਉਚਾਰਨ ਕੀਤੇ ਹਨ ਜੋ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹਨ। ਇਹਨਾਂ ਨੇ ਆਪਣੀ ਵਿੱਲਖਨ ਸ਼ੈਲੀ ਵਿੱਚ ਗੁਰੂ ਸਹਿਬਾਨ ਦੀ ਮਹੱਤਤਾ ਦਾ ਵਰਨਣ ਕੀਤਾ ਹੈ। ਉਹਨਾਂ ਵਿੱਚ ਭੱਟ ਦੱਸਦਾ ਹੈ ਕਿ ਗੁਰੂ ਜੋਤ ਮਰਨ ਵਾਲੀ ਨਹੀਂ ਹੈ। ਇਹ ਗੰਗਾ ਦੇ ਪ੍ਵਾਹ ਵਾਂਗ ਗਤੀਸ਼ੀਲ ਹੈ ਇਸ ਵਿੱਚ ਕੀਤਾ ਇਸ਼ਨਾਨ ਮਨ ਨੂੰ ਪਵਿੱਤਰ ਕਰਦਾ ਹੈ।
ਹਰਿਬੰਸ ਜਗਤਿ ਜਸੁ ਸੰਚਰਉ ਸੁ ਕਵਣੁ ਕਹੈ ਸੀ੍ ਗੁਰੁ ਮੁਯਉ।। (ਪੰਨਾ: ੧੪੦੫)
ਕੀਰਤ[ਸੋਧੋ]
ਭੱਟ ਕੀਰਤ ਜੀ ਭੱਟ ਭਿਖਾ ਜੀ ਦੇ ਪੁੱਤਰ ਸਨ। ਜਿਸ ਦੇ ਲਿਖੇ 8 ਛੰਦ ਗੁਰੂ ਗ੍ੰਥ ਸਾਹਿਬ ਵਿੱਚ ਸੰਕਲਿਤ ਹਨ। ਇਹਨਾਂ ਵਿੱਚੋ ਚਾਰ ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ ਤੇ ਚਾਰ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਹਨ। ਭੱਟ ਅਨੁਸਾਰ ਗੁਰੂ ਅਮਰਦਾਸ ਜੀ ਦੀ ਜੋਤਿ ਪਰਮ-ਜੋਤਿ ਦਾ ਰੂਪ ਹੈ ਜਿਸ ਨੇ ਸ਼ਬਦ ਦੀਪਕ ਰਾਹੀ ਜੀਵਨ ਨੂੰ ਨੂਰੋ ਨੂਰ ਕਰ ਦਿਤਾ ਹੈ।ਗੁਰੂ ਰਾਮਦਾਸ ਜੀ ਦੇ ਵਿਅਕਤੀਤਵ ਦੀ ਉਪਮਾ ਕਰਦਾ ਹਇਆ ਕੀਰਤ ਭੱਟ ਕਹਿੰਦਾ ਹੈ ਕਿ ਗੁਰੂ ਜੋਤਿ ਦਾ ਚੰਦਨ ਬਾਬੇ ਨਾਨਕ ਜੀ ਦੇ ਸਮੇਂ ਤੋ ਸੁਗੰਧੀ ਵੰਡਦਾ ਆਇਆ ਹੈ। ਅਸੀਂ ਇਸ ਮਾਰਗ ਦੀ ਸੋਝੀ ਗੁਰੂ ਸੰਗਤ ਤੋ ਪਰਾਪਤ ਕੀਤੀ ਹੈ।
ਇਕੁ ਉਤਮ ਪੰਥੁ ਸੁਨਿਉ ਗੁਰ ਸੰਗਤਿ ਤਿਹ ਸੰਗਤਿ ਤਿਹ ਮਿਲੰਤ ਜਮ ਤ੍ਾਸ ਮਿਟਾਈ।।
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ।। (ਪੰਨਾ: ੧੪੦੩)
ਭਿਖਾ[ਸੋਧੋ]
ਭੱਟ ਭੀਖਾ ਜੀ ਭੱਟ ਰਈਆ ਜੀ ਦੇ ਸਪੁੱਤਰ ਸਨ। ਆਪ ਜੀ ਦਾ ਜਨਮ ਸੁਲਤਾਨਪੁਰ ਵਿਖੇ ਹੋਇਆ। ਭੱਟ ਕੀਰਤ, ਭੱਟ ਮਥੁਰਾ,ਭੱਟ ਜਾਲਪ ਆਪ ਜੀ ਦੇ ਸਪੁੱਤਰ ਸਨ।ਜਿਸ ਨੇ ਗੁਰੂ ਅਮਰਦਾਸ ਜੀ ਦੀ ਸਿਫਤ ਵਿੱਚ ਦੋ ਸਵਈਏ ਲਿਖੇ ਹਨ। ਜੋ ਗੁਰੂ ਗ੍ੰਥ ਸਾਹਿਬ ਵਿੱਚ ਪੰਨਾ ਨੰ 1395-96 ਉਪਰ ਦਰਜ ਹਨ ਭੱਟ ਵਹੀ ਅਨੁਸਾਰ ਇਹਨਾਂ ਦੇ ਪਿਤਾ ਦਾ ਨਾਮ ਰਈਆ ਸੀ ਅਤੇ ਇਸਦੇ ਪੁੱਤਰ ਵੀ ਕਵੀ ਸਿੱਧ ਹੋਏ ਸਨ ਮੂਲ ਰੂਪ ਵਿੱਚ ਇਹ ਸੁਲਤਾਨਪੁਰ ਦਾ ਨਿਵਾਸੀ ਸੀ ਅਤੇ ਗੁਰੂ ਅਮਰਦਾਸ ਜੀ ਦਾ ਨਿਸ਼ਠਾਵਾਨ ਸਿੱਖ ਸੀ ਭਾਈ ਗੁਰਦਾਸ ਜੀ ਨੇ ਵੀ ਆਪਣੀਆ ਵਾਰਾਂ ਵਿੱਚ ਇਸਦਾ ਜਿਕਰ ਕੀਤਾ ਹੈ।
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ ਕੇ ਗੁਣ ਹਉ ਕਿਆ ਕਹਉ।।
ਗੁਰੂ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ।। (ਪੰਨਾ ਨੰ: ੧੩੯੬)
ਮਥਰਾ[ਸੋਧੋ]
ਭੱਟ ਮਥਰਾ ਜੀ ਭੱਟ ਭਿਖਾ ਜੀ ਦੇ ਸਪੁੱਤਰ ਸਨ।ਭੱਟ ਕੀਰਤ,ਭੱਟ ਜਾਲਪ ਆਪ ਜੀ ਦੇ ਭਰਾ ਸਨ। ਜਿਸਦੇ 7 ਛੰਦ ਗੁਰੂ ਰਾਮਦਾਸ ਜੀ ਦੇ ਬਾਰੇ ਤੇ 7 ਗੁਰੂ ਅਰਜਨ ਦੇਵ ਜੀ ਸੰਬੰਧੀ ਗੁਰੂ ਗ੍ੰਥ ਸਾਹਿਬ ਵਿੱਚ ਸੰਕਲਿਤ ਹਨ। ਇਸਨੇ ਗੁਰੂ ਰਾਮਦਾਸ ਜੀ ਨੂੰ ਧਰਮ ਧੂਜਾ ਤੇ ਮਾਨ ਸਰੋਵਰ ਕਿਹਾ ਹੈ। ਜਿਸਦੇ ਕੰਡੇ ਗੁਰਮਖ ਹੰਸ਼ ਕਲੋਲਾ ਕਰਦੇ ਹਨ ਗੁਰੂ ਅਰਜਨ ਦੇਵ ਜੀ ਇੱਕ ਜਹਾਜ ਹਨ। ਜਿਸ ਵਿੱਚ ਬੈਠ ਕੇ ਜਿਗਿਆਸੂ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਧਰਨਿ ਗਗਨ ਨਵ ਮਹਿ ਜੋਤਿ ਸ੍ਰੂਪੀ ਰਹਿੳ ਭਰਿ।।
ਭਨਿ ਮਥੁਰਾ ਕਛੁ ਭੇਦੁ ਨਹੀਂ ਗੁਰੂ ਅਰਜੁਨੁ ਪਰਤਖ੍ ਹਰਿ।। (ਪੰਨਾ ਨੰ: ੧੪0੮)