ਸ਼ਾਹਮੁਖੀ ਲਿੱਪੀ ਇੱਕ ਪਰਸੋ-ਅਰਬੀ ਵਰਣਮਾਲਾ ਹੈ ਜਿਸਨੂੰ ਪੰਜਾਬ ਵਿੱਚ ਮੁਸਲਿਮ ਧਰਮ ਦੇ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤਿਆ ਜਾਂਦਾ ਹੈ, ਜਿਸਦਾ ਅਰਥ ਹੈ - ‘ਰਾਜੇ ਦੇ ਮੁੱਖ ਤੋਂ’ । ਇਹ ਪੱਛਮੀ ਪੰਜਾਬੀ ਦੀ ਦੂਜੀ ਲਿੱਪੀ ਹੈ ਜੋ ਕਿ ਆਮ ਤੌਰ ਉੱਤੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਹੈ । ਸ਼ਾਹਮੁਖੀ ਲਿੱਪੀ ਗੁਰਮਖੀ ਲਿੱਪੀ ਨਾਲੋਂ ਲਿਖਣ ਅਤੇ ਪੜ੍ਹਨ ਵਿੱਚ ਕੁਝ ਔਖੀ ਲਿੱਪੀ ਕਹੀ ਜਾ ਸਕਦੀ ਹੈ ਕਿਉਂਕਿ ਅਰਬੀ ਲਿੱਪੀਆਂ ਵਿੱਚ ਸ਼ਬਦਾਂ ਦੇ ਸੁਰੂ, ਵਿਚਕਾਰ ਅਤੇ ਅਖੀਰ ਵਿੱਚ ਅੱਖਰਾਂ ਦੀ ਸ਼ਕਲ ਬਦਲ ਜਾਂਦੀ ਹੈ , ਜਿਵੇਂ ਕਿ ‘ਜ਼’ ਦੀ ਆਵਾਜ ਵਾਸਤੇ ਚਾਰ ਅਤੇ ‘ਸ’ ਦੀ ਆਵਾਜ ਵਾਸਤੇ ਤਿੰਨ ਅੱਖਰ ਹਨ । ਇਸਦੀ ਨੀਂਹ ਅਰਬੀ-ਫ਼ਾਰਸੀ ਲਿੱਪੀ ਨਸਤਾਲੀਕ ‘ਤੇ ਰੱਖੀ ਗਈ ਹੈ । ਨਸਤਾਲੀਕ ਉਰਦੂ ਭਾਸ਼ਾ ਵਿੱਚ ਲਿਖਿਆ ਜਾਣ ਵਾਲਾ ਟੈਲੀਗ੍ਰਾਫਿਕ ਹੱਥ ਰਾਹੀਂ ਲਿਖਿਆ ਜਾਂਦਾ ਹੈ । ਸ਼ਾਹਮੁਖੀ ਨੂੰ ਪੰਜਾਬ ਦੇ ਸੂਫ਼ੀ ਕਵੀਆਂ ਵੱਲੋਂ 11ਵੀਂ ਸਦੀ ਦੇ ਆਰੰਭ ਵਿੱਚ ਆਪਣੀਆਂ ਕਾਵਿ ਰਚਨਾਵਾਂ ਵਿੱਚ ਵਰਤੋਂ ਵਿੱਚ ਲਿਆਉਣਾ ਸੁਰੂ ਕੀਤਾ ਸੀ ਅਤੇ ਸਮਾਂ ਪੈਣ ਨਾਲ ਇਹ ਪੰਜਾਬੀ ਭਾਸ਼ਾ ਲਈ ਇੱਕ ਬਹੁਤ ਹੀ ਰਵਾਇਤੀ ਅਤੇ ਮਿਆਰੀ ਲਿਖਣ ਸ਼ੈਲੀ ਬਣ ਗਈ । ਸੂਫ਼ੀ ਕਵੀ ਬਾਬਾ ਫਰੀਦ ਜੀ ਨੇ ਸਭ ਤੋਂ ਪਹਿਲਾਂ ਸ਼ਾਹਮੁਖੀ ਵਿੱਚ ਆਪਣੀ ਬਾਣੀ ਦੀ ਰਚਨਾ ਕੀਤੀ ਸੀ। ਭਾਵੇਂ ਸ਼ਾਹਮੁਖੀ ਪੰਜਾਬੀ ਲਿਖਣ ਲਈ ਬਹੁਤੀ ਸਹੀ ਨਹੀਂ ਮੰਨੀ ਜਾਂਦੀ ਪ੍ਰੰਤੂ ਫਿਰ ਵੀ ਕੁਝ ਮਜ੍ਹਬੀ ਕਾਰਨਾਂ ਕਰਕੇ ਪਾਕਿਸਤਾਨ ਵਿੱਚ ਸ਼ਾਹਮੁਖੀ ਲਿੱਪੀ ਹੀ ਵਰਤੀ ਜਾ ਰਹੀ ਹੈ ।
ਉਸ ਸਮੇਂ ਪੰਜਾਬ ਵਿੱਚ ਮੁਗਲ ਸਲਤਨਤ ਦੇ ਬੋਲਬਾਲਾ ਹੋਣ ਕਰਕੇ ਸ਼ਾਹਮੁਖੀ ਦਾ ਪੰਜਾਬੀ ਭਾਸ਼ਾ ਤੇ ਡੂੰਘਾ ਅਸਰ ਪਿਆ । ਸਮਕਾਲੀ ਪੰਜਾਬੀ ਦੇ ਰੂਪ ਵਿੱਚ ਵੱਖ-ਵੱਖ ਮੁਸਲਿਮ ਸਾਮਰਾਜਾਂ ਅਤੇ ਰਾਜਾਂ ਦੇ ਵਿਚਕਾਰ ਸਮਾਜਕ, ਸੱਭਿਆਚਾਰਕ ਅਤੇ ਅਤੇ ਆਪਸੀ ਤਾਲਮੇਲ ਦੀ ਉਪਜ ਹੈ ਜਿਹਨਾਂ ਨੇ ਪੰਜਾਬ ਅਤੇ ਉਸ ਸਮੇਂ ਬੋਲੀਆਂ ਜਾਣ ਵਾਲੀਆਂ ਮੱਧ ਹਿੰਦ-ਆਰੀਅਨ ਭਾਸ਼ਾਵਾਂ ਉੱਤੇ ਸਾਸ਼ਨ ਕੀਤਾ ਸੀ । ਇਸੇ ਸਮੇਂ ਦੌਰਾਨ 11ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਫ਼ਾਰਸੀ ਨੇ ਅਦਾਲਤੀ ਭਾਸ਼ਾ ਵਜੋਂ ਆਪਣੀ ਸਰਦਾਰੀ ਕਾਇਮ ਰਖੀ ਅਤੇ ਫ਼ਾਰਸੀ 19ਵੀਂ ਸਦੀ ਦੇ ਮੱਧ ਤੱਕ ਸੱਤਾ ਦੀ ਭਾਸ਼ਾ ਦੇ ਵਜੋਂ ਵੀ ਬਣੀ ਰਹੀ। ਸੰਨ 1949 ਈਸਵੀ ਵਿੱਚ ਬ੍ਰਿਟਿਸ਼ ਹਕੂਮਤ ਦਾ ਪੰਜਾਬ ‘ਤੇ ਕਾਬਜ ਹੋਣ ਉਪਰੰਤ ਆਪਣਾ ਰਾਜ ਭਾਗ ਕਾਇਮ ਕਰਨ ਹਿੱਤ ਇੱਕਸਾਰ ਭਾਸ਼ਾ ਸਥਾਪਿਤ ਕਰਨ ਦੀ ਬ੍ਰਿਟਿਸ਼ ਨੀਤੀ ਦਾ ਪੰਜਾਬ ਵਿੱਚ ਵਿਸਤਾਰ ਕੀਤਾ ਗਿਆ , ਜਿਸ ਤਹਿਤ ਬ੍ਰਿਟਸ਼ ਰਾਜ ਨੇ ਪੂਰੇ ਉੱਤਰ-ਪੱਛਮੀ ( ਸਿੰਧ ਘਾਟੀ ) ਅਤੇ ਗੰਗਾ ਦੇ ਮੈਦਾਨੀ ਇਲਾਕਿਆਂ ( ਉੱਤਰੀ ਮੱਧ ) ਲਈ ਆਪਣੀ ਪ੍ਰਸ਼ਾਸ਼ਨਿਕ ਭਾਸ਼ਾ ਵਿੱਚ ਉਰਦੂ ( ਹਿੰਦੁਸਤਾਨੀ ) ਵਰਤੋਂ ਵਿੱਚ ਲਿਆਂਦੀ ।